ਜਰਨਲਿਸਟ ਯੂਨੀਅਨ ਦੀ ਮੀਟਿੰਗ ਵਿੱਚ ਪੱਤਰਕਾਰਾਂ ਦੀਆਂ ਸਮੱਸਿਆਵਾਂ ’ਤੇ ਚਰਚਾ
ਪੱਤਰਕਾਰ ਭਾਈਚਾਰੇ ਦੀ ਇਥੇ ਹੋਈ ਇਕ ਮੀਟਿੰਗ ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਕਾਰਜਕਾਰੀ ਮੈਂਬਰ ਭੂਸ਼ਨ ਸੂਦ ਅਤੇ ਰਾਜਨ ਮਾਨ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਜਰਨਲਿਨਸਟ ਯੂਨੀਅਨ ਦਾ ਸੂਬਾਈ ਸਮਾਗਮ 29 ਨਵੰਬਰ ਨੂੰ ਬਰਨਾਲਾ ਵਿਚ...
ਪੱਤਰਕਾਰ ਭਾਈਚਾਰੇ ਦੀ ਇਥੇ ਹੋਈ ਇਕ ਮੀਟਿੰਗ ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਕਾਰਜਕਾਰੀ ਮੈਂਬਰ ਭੂਸ਼ਨ ਸੂਦ ਅਤੇ ਰਾਜਨ ਮਾਨ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਜਰਨਲਿਨਸਟ ਯੂਨੀਅਨ ਦਾ ਸੂਬਾਈ ਸਮਾਗਮ 29 ਨਵੰਬਰ ਨੂੰ ਬਰਨਾਲਾ ਵਿਚ ਹੋਵੇਗਾ।
ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਇਸ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਜਥੇਬੰਦੀ ਵੱਲੋਂ ਲੰਮੇ ਸਮੇਂ ਤੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀਤੇ ਜਾ ਰਹੇ ਜੱਦੋ-ਜਹਿਦ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਪੱਤਰਕਾਰਾਂ ਦੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਨੈਸ਼ਨਲ ਹਾਈਵੇਅ ਉਪਰ ਟੌਲ ਫ਼ਰੀ, ਮੁਫ਼ਤ ਬੱਸ ਸਫ਼ਰ, ਰੇਲਵੇ ਅਤੇ ਜਹਾਜ਼ ਦੇ ਸਫ਼ਰ ਵਿਚ ਰਿਆਇਤ ਸਮੇਤ ਹੋਰ ਮਸਲੇ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਸ੍ਰੀ ਰਾਜਨ ਮਾਨ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰੈਸ ਕਲੱਬ ਦੇ ਚੇਅਰਮੈਨ ਜੋਗਿੰਦਰਪਾਲ ਫੈਜੂਲਾਪੁਰੀਆ, ਸਵਰਨਜੀਤ ਸਿੰਘ ਸੇਠੀ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਜਨੀਸ਼ ਡੱਲਾ, ਐਕਟਿੰਗ ਪ੍ਰਧਾਨ ਡਾ. ਅਨਿਲ ਲੁਟਾਵਾ, ਸੀਨੀਅਰ ਪੱਤਰਕਾਰ ਰਾਮ ਸਰਨ ਸੂਦ, ਗੁਰਪ੍ਰੀਤ ਸਿੰਘ ਅਮਲੋਹ, ਜਸਵੰਤ ਸਿੰਘ ਗੋਲਡ, ਗੁਰਚਰਨ ਸਿੰਘ ਜੰਜੂਆਂ, ਨਾਹਰ ਸਿੰਘ ਰੰਗੀਲਾ, ਜਗਦੀਪ ਸਿੰਘ ਮਾਨਗੜ੍ਹ ਅਤੇ ਅਜੇ ਕੁਮਾਰ ਆਦਿ ਹਾਜ਼ਰ ਸਨ।

