ਪੱਤਰਕਾਰ ਨਲਿਨ ਅਚਾਰੀਆ ਦਾ ਦੇਹਾਂਤ
ਸੀਨੀਅਰ ਪੱਤਰਕਾਰ ਨਲਿਨ ਅਚਾਰੀਆ ਦਾ ਅੱਜ ਇੱਥੇ ਦੇਹਾਂਤ ਹੋ ਗਿਆ ਹੈ। ਉਹ 67 ਵਰ੍ਹਿਆਂ ਦੇ ਸਨ ਤੇ ਦੋ ਦਿਨਾਂ ਤੋਂ ਪੀ ਜੀ ਆਈ ’ਚ ਜ਼ੇਰੇ-ਇਲਾਜ ਸਨ। ਉਹ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਵੀ ਰਹੇ ਹਨ। ਉਹ ਹਰ ਕਿਸੇ ਨਾਲ ਮੇਲ-ਜੋਲ...
Advertisement
ਸੀਨੀਅਰ ਪੱਤਰਕਾਰ ਨਲਿਨ ਅਚਾਰੀਆ ਦਾ ਅੱਜ ਇੱਥੇ ਦੇਹਾਂਤ ਹੋ ਗਿਆ ਹੈ। ਉਹ 67 ਵਰ੍ਹਿਆਂ ਦੇ ਸਨ ਤੇ ਦੋ ਦਿਨਾਂ ਤੋਂ ਪੀ ਜੀ ਆਈ ’ਚ ਜ਼ੇਰੇ-ਇਲਾਜ ਸਨ। ਉਹ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਵੀ ਰਹੇ ਹਨ। ਉਹ ਹਰ ਕਿਸੇ ਨਾਲ ਮੇਲ-ਜੋਲ ਅਤੇ ਸਹਿਚਾਰ ਰੱਖਣ ਲਈ ਜਾਣੇ ਜਾਂਦੇ ਸਨ। ਉਹ ‘ਹਿਮ ਪ੍ਰਭਾ’ ਅਖ਼ਬਾਰ ਦੇ ਮਾਲਕ ਤੇ ਸੰਪਾਦਕ ਸਨ।
ਅੱਜ ਇੱਥੇ ਸੈਕਟਰ 25 ਦੇ ਸ਼ਮਸ਼ਾਨਘਾਟ ’ਚ ਸੇਜਲ ਅੱਖਾਂ ਨਾਲ ਅਚਾਰੀਆ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਿਆਸੀ, ਸਮਾਜਿਕ, ਧਾਰਮਿਕ ਅਤੇ ਪੱਤਰਕਾਰੀ ਖੇਤਰ ਦੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਰਹੇ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਪੁੱਤਰ, ਨੂੰਹ ਅਤੇ ਪੋਤਾ-ਪੋਤੀ ਹਨ। ਇਸੇ ਦੌਰਾਨ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੀਨੀਅਰ ਪੱਤਰਕਾਰ ਅਚਾਰੀਆ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Advertisement
Advertisement
Advertisement
×

