ਪੱਤਰਕਾਰ ਹੈਪੀ ਸ਼ਰਮਾ ਹਮਲੇ ਵਿੱਚ ਗੰਭੀਰ ਜ਼ਖ਼ਮੀ
ਪੱਤਰ ਪ੍ਰੇਰਕ ਭਵਾਨੀਗੜ੍ਹ, 8 ਜੁਲਾਈ ਇਥੇ ਬਲਿਆਲ ਰੋਡ ’ਤੇ ਦੁਪਹਿਰ ਵੇਲੇ ਪੱਤਰਕਾਰ ਹਰਵਿੰਦਰ ਕੁਮਾਰ ਹੈਪੀ ਸ਼ਰਮਾ ਉਪਰ 8-10 ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇੱਥੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈਪੀ ਸ਼ਰਮਾ ਨੇ ਦੱਸਿਆ ਕਿ ਉਹ...
Advertisement
ਪੱਤਰ ਪ੍ਰੇਰਕ
ਭਵਾਨੀਗੜ੍ਹ, 8 ਜੁਲਾਈ
Advertisement
ਇਥੇ ਬਲਿਆਲ ਰੋਡ ’ਤੇ ਦੁਪਹਿਰ ਵੇਲੇ ਪੱਤਰਕਾਰ ਹਰਵਿੰਦਰ ਕੁਮਾਰ ਹੈਪੀ ਸ਼ਰਮਾ ਉਪਰ 8-10 ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇੱਥੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈਪੀ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉਤੇ ਬੈਠਾ ਸੀ ਕਿ ਅਚਾਨਕ 8-10 ਅਣਪਛਾਤਿਆਂ ਨੇ ਉਸ ਉੱਤੇ ਬੇਸਬਾਲਾਂ ਆਦਿ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਬਾਂਹ ਤੋੜ ਦਿੱਤੀ ਅਤੇ ਸਿਰ ’ਤੇ ਸੱਟਾਂ ਮਾਰੀਆਂ। ਉਸ ਨੇ ਦੋ ਦਿਨ ਪਹਿਲਾਂ ਚਿੱਟੇ ਸਬੰਧੀ ਵੀਡੀਓ ਜਾਰੀ ਕੀਤੀ ਸੀ। ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਅਲਟੀਮੇਟਮ ਦਿੰਦਿਆਂ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
Advertisement