ਅਮਰਨਾਥ ਯਾਤਰਾ ਰੂਟ ’ਤੇ ਲੱਗਣਗੇ ਜੈਮਰ
ਅਨੀਮੇਸ਼ ਸਿੰਘ ਨਵੀਂ ਦਿੱਲੀ, 5 ਜੂਨ ਅਗਲੇ ਮਹੀਨੇ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਤੀਰਥ ਯਾਤਰਾ ਦੌਰਾਨ ਤੀਰਥ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਹਿਲੀ ਵਾਰ ਯਾਤਰਾ ਵਾਲੇ ਰੂਟ ’ਤੇ ਜੈਮਰ ਅਤੇ ਬੰਬ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ...
Advertisement
ਅਨੀਮੇਸ਼ ਸਿੰਘ
ਨਵੀਂ ਦਿੱਲੀ, 5 ਜੂਨ
Advertisement
ਅਗਲੇ ਮਹੀਨੇ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਤੀਰਥ ਯਾਤਰਾ ਦੌਰਾਨ ਤੀਰਥ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਹਿਲੀ ਵਾਰ ਯਾਤਰਾ ਵਾਲੇ ਰੂਟ ’ਤੇ ਜੈਮਰ ਅਤੇ ਬੰਬ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਨਕਾਰਾ ਕਰਨ ਵਾਲੀਆਂ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਨੀਮ ਫੌਜੀ ਬਲ ਤੀਰਥ ਯਾਤਰੀਆਂ ਨੂੰ ਐਸਕਾਰਟ ਕਰਨਗੇ। ਤੀਰਥ ਯਾਤਰੀ ਸੁਰੱਖਿਆ ਵਿਵਸਥਾ ਦੀ ਦੇਖ-ਰੇਖ ਕਰਨ ਵਾਲੀਆਂ ਸੰਸਥਾਵਾਂ ਦੇ ਉੱਚ ਮਿਆਰੀ ਸੂਤਰਾਂ ਨੇ ਦੱਸਿਆ ਕਿ ਅਮਰਨਾਥ ਯਾਤਰਾ ਦੌਰਾਨ ਸੜਕ ਖੋਲ੍ਹਣ ਵਾਲੀਆਂ ਪਾਰਟੀਆਂ ਮਾਰਗ ਨੂੰ ਸਾਫ਼ ਕਰਨ ਲਈ ਕਾਫਲਿਆਂ ਦੀ ਅਗਵਾਈ ਕਰਨਗੀਆਂ ਜਦਕਿ ਖ਼ਤਰਿਆਂ ਦਾ ਤੇਜ਼ੀ ਨਾਲ ਜਵਾਬ ਦੇਣ ਲਈ ਕਿਊਆਰਟੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।
Advertisement
×