ਜ਼ਮਾਨਤੀ ਹੁਕਮਾਂ ਦੇ ਬਾਵਜੂਦ ਰਿਹਾਅ ਨਾ ਕਰਨ ’ਤੇ ਜੇਲ੍ਹਰ ਤਲਬ
ਨਵੀਂ ਦਿੱਲੀ, 24 ਜੂਨ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੇ ਧਰਮ ਪਰਿਵਰਤਨ ਰੋਕੂ ਕਾਨੂੰਨ ਤਹਿਤ ਮਾਮਲੇ ’ਚ ਉਸ ਨੇ ਅਪਰੈਲ ਮਹੀਨੇ ਜਿਸ ਵਿਅਕਤੀ ਨੂੰ ਜ਼ਮਾਨਤ ਦਿੱਤੀ ਸੀ ਉਸ ਨੂੰ ਹਾਲੇ ਤੱਕ ਜੇਲ੍ਹ ’ਚੋਂ ਰਿਹਾਅ ਨਾ ਕੀਤਾ ਜਾਣਾ...
Advertisement
ਨਵੀਂ ਦਿੱਲੀ, 24 ਜੂਨ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੇ ਧਰਮ ਪਰਿਵਰਤਨ ਰੋਕੂ ਕਾਨੂੰਨ ਤਹਿਤ ਮਾਮਲੇ ’ਚ ਉਸ ਨੇ ਅਪਰੈਲ ਮਹੀਨੇ ਜਿਸ ਵਿਅਕਤੀ ਨੂੰ ਜ਼ਮਾਨਤ ਦਿੱਤੀ ਸੀ ਉਸ ਨੂੰ ਹਾਲੇ ਤੱਕ ਜੇਲ੍ਹ ’ਚੋਂ ਰਿਹਾਅ ਨਾ ਕੀਤਾ ਜਾਣਾ ‘ਨਿਆਂ ਦਾ ਮਜ਼ਾਕ’ ਹੈ। ਜਸਟਿਸ ਕੇਵੀ ਵਿਸ਼ਵਨਾਥਨ ਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਸਬੰਧਤ ਵਿਅਕਤੀ ਵੱਲੋਂ ਕੀਤੇ ਗਏ ਇਸ ਦਾਅਵੇ ਦਾ ਨੋਟਿਸ ਲਿਆ ਜਿਸ ’ਚ ਕਿਹਾ ਗਿਆ ਸੀ ਕਿ ਉਸ ਨੂੰ ਇਸ ਆਧਾਰ ’ਤੇ ਜ਼ਮਾਨਤ ’ਤੇ ਰਿਹਾਅ ਨਹੀਂ ਕੀਤਾ ਗਿਆ ਕਿ ਜ਼ਮਾਨਤ ਦੇ ਹੁਕਮਾਂ ’ਚ ਉੱਤਰ ਪ੍ਰਦੇਸ਼ ਗ਼ੈਰਕਾਨੂੰਨੀ ਧਰਮ ਪਰਿਵਰਤਨ ਰੋਕੂ ਕਾਨੂੰਨ, 2021 ਦੀ ਉਪ ਧਾਰਾ ਦਾ ਜ਼ਿਕਰ ਨਹੀਂ ਸੀ। ਇਸ ਲਈ ਬੈਂਚ ਨੇ ਗਾਜ਼ੀਆਬਾਦ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਜੇਲ੍ਹਰ ਨੂੰ 25 ਜੂਨ ਨੂੰ ਅਦਾਲਤ ਸਾਹਮਣੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ
Advertisement
Advertisement