DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਲੈਕਟਰਾਨਿਕ ਦੀ ਦੁਕਾਨ ਵਿੱਚੋਂ 20 ਲੱਖ ਦੇ ਆਈਫੋਨ ਚੋਰੀ 

ਦੁਕਾਨ ਬੰਦ ਹੋਣ ਤੋਂ ਪਹਿਲਾਂ ਹੀ ਅੰਦਰ ਲੁਕ ਗਿਆ ਸੀ ਇਕ ਚੋਰ
  • fb
  • twitter
  • whatsapp
  • whatsapp
Advertisement

ਜਸਵੰਤ ਸਿੰਘ ਥਿੰਦ

ਮਮਦੋਟ, 25 ਅਕਤੂਬਰ

Advertisement

Theft in Electronic Shop: ਇਥੇ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਵੀਰਵਾਰ ਰਾਤ ਟੀਕੇ ਇਲੈਕਟਰਾਨਿਕ ਦੀ ਦੁਕਾਨ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਤਰਸੇਮ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਪੌਣੇ 7 ਵਜੇ ਦੋ ਵਿਅਕਤੀ ਚੁਪਾਤੀ ਵਾਲੇ ਰਸਤੇ ਤੋਂ ਦੁਕਾਨ ਵਿੱਚ ਦਾਖਲ ਹੋਏ ਜਿਨ੍ਹਾਂ ਹੈਲਮਟ ਪਾਏ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਦੁਕਾਨ ਵਿੱਚ ਪਈ ਅਲਮਾਰੀ ਵਿੱਚ ਹੀ ਲੁਕ ਗਿਆ ਅਤੇ ਦੂਜਾ ਦੁਕਾਨ ਤੋਂ ਆਈਫੋਨ ਬਾਰੇ ਪੁੱਛਣ ਆਇਆ ਤੇ ਵਾਪਸ ਚਲਾ  ਗਿਆ।

ਉਨ੍ਹਾਂ ਦੱਸਿਆ ਕਿ ਉਹ ਰਾਤ ਕਰੀਬ 10.15 ਵਜੇ ਦੁਕਾਨ ਬੰਦ ਕਰਕੇ ਕਰ ਚਲੇ ਗਏ। ਉਨ੍ਹਾਂ ਦੱਸਿਆ ਜਦੋਂ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਦੁਕਾਨ ਵਿੱਚੋਂ 30  ਆਈਫੋਨ ਚੋਰੀ ਹੋ ਚੁੱਕੇ ਸਨ, ਜਿਨ੍ਹਾਂ ਵਿੱਚ 10 iPhone ਨਵੇਂ ਅਤੇ 20 ਸੈਕਿੰਡ ਹੈਂਡ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਐਲਈਡੀ ਅਤੇ  20 ਹਜ਼ਾਰ ਰੁਪਏ ਦੀ ਨਕਦੀ ਵੀ ਚੋਰ ਲੈ ਗਏ।

ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘਟਨਾ ਨੂੰ ਅੰਜਾਮ ਦੇਣ ਵਾਸਤੇ ਸਭ ਤੋਂ ਪਹਿਲਾਂ ਮੇਨ ਕੈਮਰੇ ਨੂੰ ਬੰਦ ਕਰ ਦਿੱਤਾ ਤੇ ਉਸ ਦਾ ਡੀਵੀਆਰ ਵੀ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਦੁਕਾਨ ਵਿੱਚ ਲੱਗੇ ਇੱਕ ਹੋਰ ਡੀਵੀਆਰ ਤੋਂ ਲੱਗਾ। ਘਟਨਾ ਸਬੰਧੀ ਲਿਖਤੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement
×