ਆਈ ਪੀ ਈ ਏ ਦੀ ਕਾਨਫਰੰਸ ਅੱਜ ਤੋਂ
ਇਥੇ ਪੰਜਾਬੀ ਯੂਨੀਵਰਸਿਟੀ ਦੇ ਅਰਥ-ਵਿਗਿਆਨ ਵਿਭਾਗ ਵੱਲੋਂ ‘ਡਇਨਾਮਿਕਸ ਆਫ ਇੰਡੀਅਨ ਇਕਾਨਮੀ ਐਂਡ ਦੀ ਪਰੈਜ਼ੈਂਟ ਸਿਨਾਰੀਓ’ ਸਿਰਲੇਖ ਤਹਿਤ ਕਰਵਾਈ ਜਾ ਰਹੀ ਇੰਡੀਅਨ ਪੋਲੀਟੀਕਲ ਇਕਾਨਮੀ ਐਸੋਸੀਏਸ਼ਨ (ਆਈ ਪੀ ਈ ਏ) ਦੀ 29ਵੀਂ ਤਿੰਨ ਰੋਜ਼ਾ ਸਾਲਾਨਾ ਕਾਨਫਰੰਸ 30 ਅਕਤੂਬਰ ਤੋਂ ਸ਼ੁਰੂ ਹੋ ਰਹੀ...
Advertisement
ਇਥੇ ਪੰਜਾਬੀ ਯੂਨੀਵਰਸਿਟੀ ਦੇ ਅਰਥ-ਵਿਗਿਆਨ ਵਿਭਾਗ ਵੱਲੋਂ ‘ਡਇਨਾਮਿਕਸ ਆਫ ਇੰਡੀਅਨ ਇਕਾਨਮੀ ਐਂਡ ਦੀ ਪਰੈਜ਼ੈਂਟ ਸਿਨਾਰੀਓ’ ਸਿਰਲੇਖ ਤਹਿਤ ਕਰਵਾਈ ਜਾ ਰਹੀ ਇੰਡੀਅਨ ਪੋਲੀਟੀਕਲ ਇਕਾਨਮੀ ਐਸੋਸੀਏਸ਼ਨ (ਆਈ ਪੀ ਈ ਏ) ਦੀ 29ਵੀਂ ਤਿੰਨ ਰੋਜ਼ਾ ਸਾਲਾਨਾ ਕਾਨਫਰੰਸ 30 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਦਾ ਆਗਾਜ਼ ਰਾਜਨੀਤਕ-ਆਰਥਿਕਤਾ ਵਿਸ਼ੇ ਨਾਲ ਸਬੰਧਤ ਵਰਕਸ਼ਾਪ ਨਾਲ ਹੋਵੇਗਾ। ਇਸ ’ਚ ਜਵਾਹਰ ਲਾਲ ਨਹਿਰ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਅਰਥ-ਵਿਗਿਆਨੀ ਪ੍ਰੋ. ਸੁਰਾਜੀਤ ਮਜ਼ੂਮਦਾਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਪਰਮਜੀਤ ਸਿੰਘ ਸ਼ਿਰਕਤ ਕਰਨਗੇ। ਉਦਘਾਟਨੀ ਸਮਾਰੋਹ ਵਿੱਚ ਕੇਰਲਾ ਸਟੇਟ ਪਲਾਨਿੰਗ ਬੋਰਡ ਦੇ ਵਾਈਸ-ਚੇਅਰਮੈਨ ਡਾ. ਵੀ ਕੇ ਰਾਮਾਚੰਦਰਨ ਮੁੱਖ ਬੁਲਾਰੇ ਵਜੋਂ ਵਿਚਾਰ ਸਾਂਝੇ ਕਰਨਗੇ। ਯੂਨੀਵਰਸਿਟੀ ਦੇ ਬੁਲਾਰੇ ਬੀਰਦਵਿੰਦਰ ਸਿੰਘ ਨੇ ਦੱਸਿਆ ਕਿ ਦੋ ਨਵੰਬਰ ਨੂੰ ਸਮਾਪਤੀ ਸਮਾਰੋਹ ਵਿੱਚ ਪ੍ਰਸਿੱਧ ਖੇਤੀਬਾੜੀ ਅਰਥ-ਵਿਗਿਆਨੀ ਡਾ. ਸਵਾਮੀਨਾਥਨ ਦੀ ਧੀ ਪ੍ਰੋ. ਮਧੁਰਾ ਸਵਾਮੀਨਾਥਨ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ।
Advertisement
Advertisement
×

