DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਵੇਸ਼ ਦੇ ਨਾਂ ’ਤੇ ਧੋਖਾਧੜੀ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼

ਅੱਠ ਕਰੋੜ ਰੁਪਏ ਦੇ ਨਿਵੇਸ਼ ’ਚ ਸ਼ਾਮਲ ਦੋ ਮੁਲਜ਼ਮ ਗ੍ਰਿਫ਼ਤਾਰ
  • fb
  • twitter
  • whatsapp
  • whatsapp
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 17 ਜੂਨ

Advertisement

ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅੱਠ ਕਰੋੜ ਦੀ ਨਿਵੇਸ਼ ਧੋਖਾਧੜੀ ਵਿੱਚ ਸ਼ਾਮਲ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪੰਚਕੂਲਾ ਤੋਂ ਵਰੁਨ ਕੁਮਾਰ ਅਤੇ ਅਬੋਹਰ ਤੋਂ ਸਾਹਿਲ ਸੇਠੀ ਨੂੰ ਕਾਬੂ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗਰੋਹ ਟੈਲੀਗਰਾਮ ਅਤੇ ਵਟਸਐਪ ਗਰੁੱਪਾਂ ਰਾਹੀਂ ਸਟਾਕ ਮਾਰਕੀਟ ਨਿਵੇਸ਼ ਵਿੱਚ ਵੱਡੇ ਮੁਨਾਫ਼ੇ ਦੀ ਪੇਸ਼ਕਸ਼ ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਗਰੋਹ ਦੇ ਮੈਂਬਰ ਪੀੜਤਾਂ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਮੋਬਾਈਲ ਵਿੱਚ ਇੱਕ ਜਾਅਲੀ ਏਪੀਕੇ ਐਪਲੀਕੇਸ਼ਨ ਇਨਸਟਾਲ ਕਰਵਾਉਂਦੇ ਸਨ, ਜਿਸ ’ਤੇ ਉਨ੍ਹਾਂ ਦੇ ਨਿਵੇਸ਼ ਕੀਤੇ ਪੈਸੇ ਤੋਂ ਕਿਤੇ ਵੱਧ ਵਾਪਸੀ ਦਾ ਵਾਅਦਾ ਕੀਤਾ ਜਾਂਦਾ ਸੀ। ਵਰੁਣ ਕੁਮਾਰ ਨੇ ਆਪਣਾ ਬੈਂਕ ਖਾਤਾ ਸਾਹਿਲ ਸੇਠੀ ਨੂੰ ਕਮਿਸ਼ਨ ਦੇ ਆਧਾਰ ’ਤੇ ਕਿਰਾਏ ਉੱਤੇ ਦਿੱਤਾ ਸੀ, ਜੋ ਅੱਗੇ ਅਜਿਹੇ ਖਾਤੇ ਖ਼ਰੀਦਦਾ ਸੀ ਅਤੇ ਨਵੀਂ ਦਿੱਲੀ ਦੇ ਐਨਸੀਆਰ ਖੇਤਰ ਦੀਆਂ ਵੱਖ-ਵੱਖ ਥਾਵਾਂ ’ਤੇ ਸਾਈਬਰ ਵਿੱਤੀ ਧੋਖਾਧੜੀ ਲਈ ਅੱਗੇ ਵੇਚ ਦਿੰਦਾ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਦਾ ਸਰਗਨਾ ਇਨ੍ਹਾਂ ਫ਼ਰਜ਼ੀ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਰਾਹੀਂ ਧੋਖਾਧੜੀ ਨਾਲ ਜੁਟਾਈ ਰਕਮ ਦੇ ਆਧਾਰ ’ਤੇ ਵਰੁਨ ਤੇ ਸਾਹਿਲ ਨੂੰ ਕਮਿਸ਼ਨ ਦਿੰਦੇ ਸਨ।

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ 14 ਰਾਜਾਂ ਵਿੱਚ ਲਗਪਗ 34 ਹੋਰ ਅਜਿਹੀਆਂ ਸਾਈਬਰ ਧੋਖਾਧੜੀ ਸ਼ਿਕਾਇਤਾਂ ਵਿੱਚ ਵੀ ਸ਼ਾਮਲ ਹਨ, ਜਿਨ੍ਹਾਂ ਵੱਲੋਂ 8 ਕਰੋੜ ਰੁਪਏ ਤੋਂ ਵੱਧ ਘੁਟਾਲਾ ਕੀਤਾ ਗਿਆ ਹੈ। ਏਡੀਜੀਪੀ (ਸਾਈਬਰ ਕਰਾਈਮ) ਵੀ. ਨੀਰਜਾ ਨੇ ਕਿਹਾ ਕਿ 15 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਇੱਕ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਇੰਸਪੈਕਟਰ ਜੁਝਾਰ ਸਿੰਘ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਟੀਮ ਨੇ ਜਾਂਚ ਕੀਤੀ ਸੀ।

Advertisement
×