ਇੰਟਰਪੋਲ ਨੇ ਲਾਰੈਂਸ ਬਿਸ਼ਨੋੲੀ ਦੇ ਦੋ ਸਾਥੀਆਂ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤਾ
ਨਵੀਂ ਦਿੱਲੀ, 6 ਜੁਲਾਈ ਇੰਟਰਪੋਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਕਪਿਲ ਸਾਂਗਵਾਨ ਉਰਫ਼ ਨੰਦੂ ਅਤੇ ਵਿਕਰਮਜੀਤ ਸਿੰਘ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤੇ ਹਨ। ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਸੂਤਰਾਂ ਨੇ ਦੱਸਿਆ ਕਿ ਇਹ ਗੈਂਗਸਟਰ ਵਿਦੇਸ਼ਾਂ ਤੋਂ ਗਰੋਹ ਚਲਾ...
Advertisement
ਨਵੀਂ ਦਿੱਲੀ, 6 ਜੁਲਾਈ
ਇੰਟਰਪੋਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਕਪਿਲ ਸਾਂਗਵਾਨ ਉਰਫ਼ ਨੰਦੂ ਅਤੇ ਵਿਕਰਮਜੀਤ ਸਿੰਘ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤੇ ਹਨ। ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਸੂਤਰਾਂ ਨੇ ਦੱਸਿਆ ਕਿ ਇਹ ਗੈਂਗਸਟਰ ਵਿਦੇਸ਼ਾਂ ਤੋਂ ਗਰੋਹ ਚਲਾ ਰਹੇ ਹਨ। ਇਹ ਦੋਵੇਂ ਭਾਰਤ ਤੋਂ ਭੱਜ ਕੇ ਵਿਦੇਸ਼ ਪਹੁੰਚ ਗਏ ਸਨ। ਸ਼ੱਕ ਹੈ ਕਿ ਵਿਕਰਮਜੀਤ ਸਿੰਘ, ਜਿਸ ਨੂੰ ਵਿਕਰਮ ਬਰਾੜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੁਬਈ ਵਿੱਚ ਲੁਕਿਆ ਹੋਇਆ ਹੈ, ਜਦੋਂ ਕਿ ਕਪਿਲ ਸਾਂਗਵਾਨ ਬਰਤਾਨੀਆ ਵਿੱਚ ਹੈ। ਐੱਨਆਈਏ ਨੇ ਹਾਲ ਹੀ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਦੋਵਾਂ ਨਾਲ ਸਬੰਧਤ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
Advertisement
Advertisement
×