ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬ੍ਰਿਕਸ ਨੂੰ ਨਵੇਂ ਰੂਪ ’ਚ ਪਰਿਭਾਸ਼ਤ ਕਰੇਗਾ ਭਾਰਤ: ਮੋਦੀ

ਪ੍ਰਧਾਨ ਮੰਤਰੀ ਜਲਵਾਯੂ ਦੀ ਸੰਭਾਲ ਨੂੰ ਨੈਤਿਕ ਜ਼ਿੰਮੇਵਾਰੀ ਦੱਸਿਆ
Advertisement

ਰੀਓ ਡੀ ਜਨੇਰੀਓ, 7 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬ੍ਰਿਕਸ ਸਿਖਰ ਸੰਮੇਲਨ ’ਚ ਕਿਹਾ ਕਿ ਆਪਣੀ ਪ੍ਰਧਾਨਗੀ ਹੇਠ ਭਾਰਤ ਬ੍ਰਿਕਸ ਨੂੰ ਨਵੇਂ ਰੂਪ ਵਿੱਚ ਪਰਿਭਾਸ਼ਤ ਕਰਨ ਲਈ ਕੰਮ ਕਰੇਗਾ ਅਤੇ ਇਸ ਦਾ ਮਕਸਦ ‘ਸਹਿਯੋਗ ਤੇ ਸਥਿਰਤਾ ਲਈ ਲਚੀਲਾਪਨ ਲਿਆਉਣਾ ਅਤੇ ਨਵੀਆਂ ਖੋਜਾਂ ਕਰਨੀਆਂ’ ਹੋਵੇਗਾ। ਭਾਰਤ ਅਗਲੇ ਸਾਲ ਬ੍ਰਿਕਸ ਦੀ ਪ੍ਰਧਾਨਗੀ ਕਰੇਗਾ। ਵਾਤਾਵਰਣ ਤੇ ਆਲਮੀ ਸਿਹਤ ਬਾਰੇ ਇੱਕ ਸੈਸ਼ਨ ’ਚ ਆਪਣੇ ਸੰਬੋਧਨ ਦੌਰਾਨ ਮੋਦੀ ਨੇ ਇਹ ਵੀ ਕਿਹਾ ਕਿ ਧਰਤੀ ਅਤੇ ਲੋਕਾਂ ਦੀ ਸਿਹਤ ਇੱਕ-ਦੂਜੇ ਨਾਲ ਜੁੜੀ ਹੋਈ ਹੈ। ਮੋਦੀ ਨੇ ਕਿਹਾ, ‘ਭਾਰਤ ਲਈ ਜਲਵਾਯੂ ਨਿਆਂ ਕੋਈ ਵਿਕਲਪ ਨਹੀਂ ਹੈ ਬਲਕਿ ਇਹ ਨੈਤਿਕ ਜ਼ਿੰਮੇਵਾਰੀ ਹੈ।’ ਉਨ੍ਹਾਂ ਅੱਗੇ ਕਿਹਾ, ‘ਜਿੱਥੇ ਕੁਝ ਲੋਕ ਇਸ ਨੂੰ ਗਿਣਤੀਆਂ ਰਾਹੀਂ ਮਿਣਦੇ ਹਨ ਉੱਥੇ ਹੀ ਭਾਰਤ ਇਸ ਨੂੰ ਕਦਰਾਂ-ਕੀਮਤਾਂ ’ਚ ਜਿਊਂਦਾ ਹੈ।’ ਪ੍ਰਧਾਨ ਮੰਤਰੀ ਨੇ ਬ੍ਰਿਕਸ ਸਮੂਹ ਦੀ ਪ੍ਰਧਾਨਗੀ ਦੌਰਾਨ ਭਾਰਤ ਦੀਆਂ ਸੰਭਾਵੀ ਤਰਜੀਹਾਂ ਦਾ ਵੀ ਸੰਕੇਤ ਦਿੱਤਾ। ਉਨ੍ਹਾਂ ਕਿਹਾ, ‘ਭਾਰਤ ਦੀ ਬ੍ਰਿਕਸ ਪ੍ਰਧਾਨਗੀ ਤਹਿਤ ਅਸੀਂ ਬ੍ਰਿਕਸ ਨੂੰ ਨਵੇਂ ਰੂਪ ’ਚ ਪਰਿਭਾਸ਼ਤ ਕਰਨ ਲਈ ਕੰਮ ਕਰਾਂਗੇ। ਬ੍ਰਿਕਸ ਦਾ ਮਤਲਬ ਹੋਵੇਗਾ, ਸਹਿਯੋਗ ਤੇ ਸਥਿਰਤਾ ਲਈ ਲਚਕਤਾ ਲਿਆਉਣਾ ਤੇ ਨਵੀਆਂ ਖੋਜਾਂ ਕਰਨਾ।’ ਮੋਦੀ ਨੇ ਕਿਸੇ ਵੀ ਸੰਭਾਵੀ ਸਥਿਤੀ ਲਈ ਤਿਆਰ ਰਹਿਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਵਾਇਰਸ ਵੀਜ਼ਾ ਲੈ ਕੇ ਨਹੀਂ ਆਉਂਦੇ ਅਤੇ ਹੱਲ ਵੀ ਪਾਸਪੋਰਟ ਦੇਖ ਕੇ ਨਹੀਂ ਚੁਣੇ ਜਾਂਦੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਭਵਿੱਖ ਬਾਰੇ ਉਸੇ ਤਰ੍ਹਾਂ ਭਰੋਸਾ ਹੋਣਾ ਚਾਹੀਦਾ ਹੈ ਜਿਵੇਂ ਵਿਕਸਤ ਦੇਸ਼ਾਂ ਨੂੰ ਹੈ। -ਪੀਟੀਆਈ

Advertisement

Advertisement