ਹਵਾ ਵਿੱਚ ਪ੍ਰਦੂਸ਼ਣ ਵਿੱਚ ਵਾਧਾ ਪਸ਼ੂ ਪੰਛੀ ਅਤੇ ਮਨੁੱਖਾਂ ਦੀ ਸਿਹਤ ਲਈ ਘਾਤਕ
ਵਾਤਾਵਰਣ ਵਿੱਚ ਗੰਧਲੀ ਹੋ ਰਹੀ ਹਵਾ ਕਾਰਨ ਵਧ ਰਹੇ ਪ੍ਰਦੂਸ਼ਣ ਦੀ ਮਾਰ ਪਸ਼ੂ ਪੰਛੀਆਂ ਅਤੇ ਮਨੁੱਖਾਂ ਦੀ ਸਿਹਤ ਉਪਰ ਪੈ ਰਹੀ ਹੈ। ਹਵਾ ਪ੍ਰਦੂਸ਼ਣ ਦੇ ਵਧਣ ਕਾਰਨ ਹਵਾ ਦੀ ਗੁਣਵੱਤਾ ਘਟਣ ਕਾਰਨ ਸਵੇਰ ਸਮੇਂ ਵਾਤਾਵਰਨ ਵਿੱਚ ਗੰਦਲੀ ਧੁੰਦ ਦੇਖੀ ਜਾ...
ਵਾਤਾਵਰਣ ਵਿੱਚ ਗੰਧਲੀ ਹੋ ਰਹੀ ਹਵਾ ਕਾਰਨ ਵਧ ਰਹੇ ਪ੍ਰਦੂਸ਼ਣ ਦੀ ਮਾਰ ਪਸ਼ੂ ਪੰਛੀਆਂ ਅਤੇ ਮਨੁੱਖਾਂ ਦੀ ਸਿਹਤ ਉਪਰ ਪੈ ਰਹੀ ਹੈ। ਹਵਾ ਪ੍ਰਦੂਸ਼ਣ ਦੇ ਵਧਣ ਕਾਰਨ ਹਵਾ ਦੀ ਗੁਣਵੱਤਾ ਘਟਣ ਕਾਰਨ ਸਵੇਰ ਸਮੇਂ ਵਾਤਾਵਰਨ ਵਿੱਚ ਗੰਦਲੀ ਧੁੰਦ ਦੇਖੀ ਜਾ ਸਕਦੀ ਹੈ। ਇਸ ਕਾਰਨ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਹਵਾ ਵਿੱਚ ਰੋਜ਼ਾਨਾ ਵੱਧ ਰਹੇ ਪ੍ਰਦੂਸ਼ਣ ਸਬੰਧੀ ਉੱਗੇ ਵਾਤਾਵਰਨ ਪ੍ਰੇਮੀ ਡਾਕਟਰ ਨਿਰਮਲ ਸਿੰਘ ਨੇ ਕਿਹਾ ਕਿ ਮਨੁੱਖ ਦੀ ਅਖੌਤੀ ਤਰੱਕੀ ਕੁਦਰਤ ਲਈ ਵੱਡੀ ਚੁਣੌਤੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਆਲੇ ਦੁਆਲੇ ਹੋ ਰਹੇ ਵਿਕਾਸ ਕਾਰਨ ਵੱਡੀਆਂ ਬਹੁ ਮੰਜਲੀ ਇਮਾਰਤਾਂ ਬਣ ਰਹੀਆਂ ਹਨ। ਇਸ ਕਾਰਨ ਸ਼ਹਿਰ ਦੇ ਆਲੇ ਦੁਆਲੇ ਕੰਕਰੀਟ ਦਾ ਵੱਡਾ ਜਾਲ ਵਿਛਿਆ ਹੋਇਆ ਹੈ। ਦਰਖਤਾਂ ਦੀ ਅੰਨੇ ਵਾਹ ਕਟਾਈ ਹੋਣ ਕਾਰਨ ਪੰਛੀਆਂ ਨੂੰ ਕੁਦਰਤੀ ਤੌਰ ’ਤੇ ਆਪਣੇ ਰੈਣ ਬਸੇਰੇ ਬਣਾਉਣ ਦੇ ਉਲਟ ਇਮਾਰਤਾਂ ਅਤੇ ਬਿਜਲੀ ਦੀਆਂ ਤਾਰਾਂ ’ਤੇ ਰਾਤ ਕੱਟਣ ਲਈ ਮਜਬੂਰ ਹੋਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਹਵਾ ਵਿੱਚ ਪ੍ਰਦੂਸ਼ਣ ਵਧਣ ਕਾਰਨ ਬਹੁਤੇ ਪੰਛੀ ਜੋ ਕਿ ਪ੍ਰਵਾਸ ਕਰਨ ਲਈ ਇੱਥੇ ਆਉਂਦੇ ਸਨ ਨੇ ਪਹਾੜਾਂ ਦੀਆਂ ਉਚਾਈਆਂ ਵੱਲ ਰੁੱਖ ਕਰ ਰਹੇ ਹਨ। ਪ੍ਰਦੂਸ਼ਣ ਵਧਣ ਕਾਰਨ ਸਾਡੇ ਰਵਾਇਤੀ ਪੰਛੀ ਘੱਟ ਦਿਖਾਈ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਕਈ ਥਾਵਾਂ ’ਤੇ ਰਾਤ ਸਮੇਂ ਪੰਛੀ ਤਾਰਾਂ ਉੱਪਰ ਬੈਠੇ ਦਿਖਾਈ ਦਿੰਦੇ ਹਨ। ਖੇਤੀ ਦੇ ਢੰਗ ਤਰੀਕੇ ਬਦਲਣ ਕਾਰਨ ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਬੇਤਹਾਸ਼ਾ ਵਰਤੋ ਹੋ ਰਹੀ ਹੈ ਇਸ ਕਾਰਨ ਸਾਡੀ ਜ਼ਮੀਨ ਵਿੱਚੋਂ ਕੁਦਰਤੀ ਤੱਤ ਖ਼ਤਮ ਹੋ ਰਹੇ ਹਨ। ਜੇਕਰ ਹਾਲੇ ਵੀ ਮੌਕਾ ਨਾ ਸੰਭਾਲਿਆ ਤਾਂ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਹੋਰ ਵੀ ਵਧੇਰੇ ਗੰਦਲਾ ਵਾਤਾਵਰਨ ਦੇਣ ਲਈ ਮਜਬੂਰ ਹੋਵਾਂਗੇ।

