ਇਥੇ ਕੋਟਕਪੂਰਾ ਬਾਈਪਾਸ ਉੱਤੇ ਲੰਘੀ ਅੱਧੀ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਹਰਿਦੁਆਰ ਤੋਂ ਬਾਘਾ ਪੁਰਾਣਾ ਗੰਗਾ ਜਲ ਲੈ ਕੇ ਜਾ ਰਹੇ ਕਾਵੜੀਆਂ ਨੂੰ ਇਕ ਗੱਡੀ ਨੇ ਫੇਟ ਮਾਰ ਦਿੱਤੀ। ਰੋਹ ਵਿਚ ਆਏ ਕਾਂਵੜੀਆਂ ਨੇ ਗੱਡੀ ਚਾਲਕ ਪੰਜਾਬ ਪੁਲੀਸ ਦੇ ਸਿਪਾਹੀ ਨੂੰ ਬੰਨ੍ਹ ਕੇ ਕੁੱਟਿਆ। ਹਾਦਸੇ ਵਿਚ ਜ਼ਖ਼ਮੀ ਤਕਰੀਬਨ ਚਾਰ ਕਾਂਵੜੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈੇ, ਸਿਟੀ ਪੁਲੀਸ ਨੇ ਮਾਹੌਲ ਸ਼ਾਂਤ ਕਰਨ ਲਈ ਥਾਣਾ ਕੋਟ ਈਸੇ ਖਾਂ ਵਿਖੇ ਤਾਇਨਾਤ ਸਿਪਾਹੀ ਜਸਕਰਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਰੋਹ ਵਿਚ ਆਏ ਕਾਂਵੜੀਆਂ ਨੇ ਸਿਵਲ ਵਰਦੀ ’ਚ ਗੱਡੀ ਚਾਲਕ ਸਿਪਾਹੀ ਜਸਕਰਨ ਸਿੰਘ ਨੂੰ ਗੱਡੀ ਨਾਲ ਬੰਨ੍ਹ ਕੇ ਕੁੱਟਿਆ ਅਤੇ ਗੱਡੀ ਵੀ ਭੰਨ੍ਹ ਦਿੱਤੀ। ਮੌਕੇ ਉੱਤੇ ਪੁੱਜੇ ਥਾਣਾ ਸਿਟੀ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਸਿਪਾਹੀ ਜਸਕਰਨ ਸਿੰਘ ਥਾਣਾ ਕੋਟ ਈਸੇ ਖਾਂ ਵਿਖੇ ਤਾਇਨਾਤ ਹੈ। ਉਸ ਦੀ ਗੱਡੀ ਦੀ ਲਪੇਟ ਵਿਚ ਆਉਣ ਨਾਲ ਕਰੀਬ ਚਾਰ ਕਾਂਵੜੀਏ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਗੋਲੀ ਚਲਾਉਣ ਜਾਂ ਡੰਡਾਂ ਚਾਰਜ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਸਿਪਾਹੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement
Advertisement
Advertisement
×