ਇਥੇ ਈਡੀ ਵੱਲੋਂ ਸ਼ੂਗਰ ਮਿੱਲ ਤੇ 8 ਹੋਰ ਸਬੰਧਤ ਥਾਵਾਂ ’ਤੇ ਮਾਰੇ ਗਏ ਛਾਪਿਆਂ ਦੌਰਾਨ ਕਰੀਬ 95 ਕਰੋੜ ਰੁਪਏ ਦੀਆਂ ਕਥਿਤ ਗੜਬੜੀਆਂ ਦਾ ਪਰਦਾਫ਼ਾਸ਼ ਹੋਇਆ ਹੈ, ਜਿਸ ’ਚ ਮਹਾਰਾਜਾ ਕਪੂਰਥਲਾ ਵੱਲੋਂ ਪਟੇ ’ਤੇ ਦਿੱਤੀ ਗਈ ਜ਼ਮੀਨ ’ਚ ਵੱਡੀ ਘਪਲੇਬਾਜ਼ੀ ਸਾਬਿਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 1933 ’ਚ ਮਹਾਰਾਜਾ ਜਗਜੀਤ ਸਿੰਘ ਕਪੂਰਥਲਾ ਨੇ ਇੱਕ ਸ਼ੂਗਰ ਮਿੱਲ ਚਲਾਉਣ ਲਈ 99 ਸਾਲਾ ਲਈ ਪਟੇ ’ਤੇ ਜ਼ਮੀਨ ਦਿੱਤੀ ਸੀ। ਇਸ ’ਚ ਪਹਿਲਾਂ ਵਾਹਦ ਸੰਧੜ ਸ਼ੂਗਰ ਮਿੱਲ ਚਲਦੀ ਸੀ ਤੇ ਹੁਣ ਗੋਲਡਨ ਸੰਧੜ ਸ਼ੂਗਰ ਮਿੱਲ ਚੱਲ ਰਹੀ ਹੈ। ਇਸ ਮਿੱਲ ਦੇ ਉਸ ਸਮੇਂ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਨੇ ਲੀਜ਼ ਦੀਆਂ ਸ਼ਰਤਾ ਦੀ ਉਲੰਘਣਾ ਕਰਦਿਆਂ ਇਸ ਜ਼ਮੀਨ ਨੂੰ ਵੇਚਣ ਤੇ ਗਹਿਣੇ ਰੱਖਣ ਦੇ ਦੋਸ਼ ਸਾਬਿਤ ਹੋਏ ਹਨ। ਇਸ ਬਾਰੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਤੇ ਹੋਰ ਗੜਬੜੀਆਂ ਨਾਲ ਸਬੰਧਤ ਕੇਸ ਦਰਜ ਕੀਤਾ ਗਿਆ ਸੀ, ਜਿਸ ’ਚ ਪ੍ਰਾਪਤ ਹੋਏ ਸਬੂਤਾ ਤੋਂ ਬਾਅਦ ਇਹ ਜਾਂਚ ਈਡੀ ਕੋਲ ਪੁੱਜ ਗਈ ਹੈ ਜਿਸ ਤਹਿਤ ਈਡੀ ਵੱਲੋਂ 20 ਅਗਸਤ ਨੂੰ ਸਵੇਰੇ ਫਗਵਾੜਾ ਦੀ ਸ਼ੂਗਰ ਮਿੱਲ, ਗੋਲਡ ਜਿੰਮ, ਜਰਨੈਲ ਸਿੰਘ ਵਾਹਦ, ਸੁਖਬੀਰ ਸਿੰਘ ਸੰਧੜ ਤੇ ਜਸਵਿੰਦਰ ਸਿੰਘ ਬੈਂਸ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। ਈਡੀ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਵੇਲੇ ਈਡੀ ਨੂੰ ਕਈ ਅਹਿਮ ਕਾਗਜ਼ਾਤ ਵੀ ਮਿਲੇ ਹਨ। ਅਧਿਕਾਰੀਆਂ ਅਨੁਸਾਰ ਕਈ ਦੋਸ਼ ਸਾਬਿਤ ਕਰਨ ਵਾਲੇ ਕਾਗਜ਼ਾਤ ਜ਼ਬਤ ਕੀਤੇ ਗਏ ਹਨ ਜੋ ਵਿੱਤੀ ਲੈਣ ਦੇਣ ਦੇ ਪੂਰੇ ਰਾਹ ਦਾ ਪਤਾ ਲਗਾਉਣ ’ਚ ਸਾਬਿਤ ਹੋਣਗੇ।
+
Advertisement
Advertisement
Advertisement
×