DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਕੰਗਨਾ ਰਣੌਤ ਨੂੰ ਮੁਆਫ਼ ਨਹੀਂ ਕਰਾਂਗੀ’ ; 82 ਸਾਲਾ ਮਹਿੰਦਰ ਕੌਰ ਨੇ ਕਾਨੂੰਨੀ ਲੜਾਈ ਜਾਰੀ ਰੱਖਣ ਦੀ ਸਹੁੰ ਚੁੱਕੀ !

82 ਸਾਲ ਦੀ ਉਮਰ ਵਿੱਚ, ਇੱਥੋਂ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਹੌਲੀ-ਹੌਲੀ ਤੁਰਦੀ ਹੈ, ਖੇਤਾਂ ਵਿੱਚ ਸਾਲਾਂ ਦੀ ਮਿਹਨਤ ਕਾਰਨ ਉਸਦੀ ਪਿੱਠ ਝੁਕੀ ਹੋਈ ਹੈ ਪਰ ਉਹ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ...

  • fb
  • twitter
  • whatsapp
  • whatsapp
Advertisement

82 ਸਾਲ ਦੀ ਉਮਰ ਵਿੱਚ, ਇੱਥੋਂ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਹੌਲੀ-ਹੌਲੀ ਤੁਰਦੀ ਹੈ, ਖੇਤਾਂ ਵਿੱਚ ਸਾਲਾਂ ਦੀ ਮਿਹਨਤ ਕਾਰਨ ਉਸਦੀ ਪਿੱਠ ਝੁਕੀ ਹੋਈ ਹੈ ਪਰ ਉਹ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ ਦੀ ਪੈਰਵੀ ਕਰਨ ਦੇ ਆਪਣੇ ਇਰਾਦੇ ’ਤੇ ਦ੍ਰਿੜ ਹੈ।

ਕੰਗਨਾ ਨੇ ਲੰਘੇ ਦਿਨੀ ਬਠਿੰਡਾ ਦੀ ਇੱਕ ਅਦਾਲਤ ਵਿੱਚ 2020-21 ਦੇ ਕਿਸਾਨ ਅੰਦੋਲਨ ਦੌਰਾਨ ਆਪਣੇ ਟਵੀਟ ਲਈ ਮੁਆਫੀ ਮੰਗੀ ਅਤੇ 50,000 ਰੁਪਏ ਦੇ ਜ਼ਮਾਨਤੀ ਬਾਂਡ ਭਰਨ ਤੋਂ ਬਾਅਦ ਉਸਨੂੰ ਜ਼ਮਾਨਤ ਦੇ ਦਿੱਤੀ ਗਈ।

Advertisement

ਇਹ ਬਜ਼ੁਰਗ ਧੀਮੀ ਪਰ ਆਤਮਵਿਸ਼ਵਾਸ ਨਾਲ ਬੋਲਦੀ ਹੈ, “ ਉਹ (ਕੰਗਨਾ) ਮੈਨੂੰ ਕਦੇ ਨਹੀਂ ਮਿਲੀ। ਮੈਂ ਉਸਨੂੰ ਮਾਫ਼ ਨਹੀਂ ਕਰਾਂਗੀ। ਉਹ ਇੱਕ ਵੱਡੀ ਅਦਾਕਾਰਾ ਅਤੇ ਸਿਆਸੀ ਆਗੂ ਹੈ , ਜਦੋਂ ਕਿ ਮੈਂ ਇੱਕ ਛੋਟੇ ਕਿਸਾਨ ਪਰਿਵਾਰ ਤੋਂ ਹਾਂ। ਫਿਰ ਵੀ ਉਸਨੇ ਮੈਨੂੰ ਇਸ ਉਮਰ ਵਿੱਚ ਅਦਾਲਤ ਵਿੱਚ ਲਿਆਂਦਾ ਹੈ। ਉਸਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸਦੀ ਫੇਰੀ ਨਾਲ ਸਰਕਾਰੀ ਖਜ਼ਾਨੇ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਅਤੇ ਇਸ ਕਾਰਨ ਜਨਤਾ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ। ਉਹ ਕਹਿੰਦੀ ਹੈ ਕਿ ਉਸਦੀ ਟਿੱਪਣੀ ਦਾ ਗਲਤ ਅਰਥ ਕੱਢਿਆ ਗਿਆ ਸੀ, ਪਰ ਇਹ ਸੱਚ ਨਹੀਂ ਹੈ।”

Advertisement

ਮਹਿੰਦਰ, ਜੋ ਅੱਜ ਖਰਾਬ ਸਿਹਤ ਕਾਰਨ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੀ, ਦੀ ਨੁਮਾਇੰਦਗੀ ਉਸਦੇ ਪਤੀ ਲਾਭ ਸਿੰਘ ਨੇ ਕੀਤੀ, ਜੋ ਕਾਰਵਾਈ ਵਿੱਚ ਸ਼ਾਮਲ ਹੋਏ।

ਇਸ ਨਿਮਰ ਪਰਿਵਾਰ ਲਈ, ਕਾਨੂੰਨੀ ਲੜਾਈ ਪ੍ਰਸਿੱਧੀ ਜਾਂ ਰਾਜਨੀਤੀ ਬਾਰੇ ਨਹੀਂ ਹੈ। ਇਹ ਇੱਜ਼ਤ ਬਾਰੇ ਹੈ।

Advertisement
×