ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ
ਮਲੌਦ (ਪੱਤਰ ਪ੍ਰੇਰਕ): ਥਾਣਾ ਮਲੌਦ ਦੇ ਪਿੰਡ ਸੋਹੀਆਂ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ ਬਹਾਦਰ ਸਿੰਘ ਉਰਫ ਭੋਲਾ (40) ਪੁੱਤਰ ਗੁਰਮੇਲ ਸਿੰਘ ਵਜੋਂ ਹੋਈ ਹੈ। ਸੁੱਖੀ ਨੇ ਪੰਚਾਇਤ ਮੈਂਬਰ ਦੀ ਚੋਣ ਲੜੀ ਸੀ, ਜਿਸ ਦੇ ਮ੍ਰਿਤਕ...
Advertisement
ਮਲੌਦ (ਪੱਤਰ ਪ੍ਰੇਰਕ):
ਥਾਣਾ ਮਲੌਦ ਦੇ ਪਿੰਡ ਸੋਹੀਆਂ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ ਬਹਾਦਰ ਸਿੰਘ ਉਰਫ ਭੋਲਾ (40) ਪੁੱਤਰ ਗੁਰਮੇਲ ਸਿੰਘ ਵਜੋਂ ਹੋਈ ਹੈ। ਸੁੱਖੀ ਨੇ ਪੰਚਾਇਤ ਮੈਂਬਰ ਦੀ ਚੋਣ ਲੜੀ ਸੀ, ਜਿਸ ਦੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਨਾਲ ਕਥਿਤ ਸਬੰਧ ਸਨ, ਜੋ ਕਤਲ ਦਾ ਕਾਰਨ ਬਣੇ। ਡੀਐੱਸਪੀ ਹੇਮੰਤ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕ ਬਹਾਦਰ ਸਿੰਘ ਦੀ ਪਤਨੀ ਨੇ ਆਪਣੇ ਕਥਿਤ ਪ੍ਰੇਮੀ ਸੁਖਪ੍ਰੀਤ ਸਿੰਘ ਉਰਫ ਸੁੱਖੀ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×