Hoshiarpur Firing: ਮੋਟਰਸਾਈਕਲ ਸਵਾਰਾਂ ਵੱਲੋਂ ਸੀਮਿੰਟ ਸਟੋਰ ’ਤੇ ਗੋਲੀਬਾਰੀ
ਇੱਥੇ ਅੱਡਾ ਬਿਨੇਵਾਲ ਝੁੱਗੀਆਂ ਨੇੜੇ ਸੋਮਵਾਰ ਨੂੰ ਇੱਕ ਸੀਮਿੰਟ ਸਟੋਰ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪੁਲੀਸ ਅਨੁਸਾਰ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਹਮਲੇ ਪਿਛਲੇ ਅਸਲ ਮਕਸਦ ਦਾ ਪਤਾ ਲਗਾਇਆ...
Advertisement
ਇੱਥੇ ਅੱਡਾ ਬਿਨੇਵਾਲ ਝੁੱਗੀਆਂ ਨੇੜੇ ਸੋਮਵਾਰ ਨੂੰ ਇੱਕ ਸੀਮਿੰਟ ਸਟੋਰ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪੁਲੀਸ ਅਨੁਸਾਰ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਹਮਲੇ ਪਿਛਲੇ ਅਸਲ ਮਕਸਦ ਦਾ ਪਤਾ ਲਗਾਇਆ ਜਾਣਾ ਫਿਲਹਾਲ ਬਾਕੀ ਹੈ। ਹਮਲਾਵਰਾਂ ਦੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਚਲਾਈ ਇੱਕ ਗੋਲੀ ਨੇੜੇ ਖੜ੍ਹੀ ਇੱਕ ਕਾਰ ਦੇ ਸ਼ੀਸ਼ੇ ’ਚ ਵੱਜੀ। ਪੁਲੀਸ ਨੇ ਦੱਸਿਆ ਕਿ ਘਟਨਾ ਸਮੇਂ ਦੁਕਾਨ ਦੇ ਮਾਲਕ ਦਾ ਭਰਾ ਅੰਦਰ ਬੈਠਾ ਸੀ। ਹੁਸ਼ਿਆਰਪੁਰ ਦੇ ਐੱਸ ਪੀ (ਜਾਂਚ) ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×