‘ਮੱਖਣਾ’ ਗੀਤ ਮਾਮਲੇ ’ਚ ਹਨੀ ਸਿੰਘ ਨੂੰ ਕਲੀਨ ਚਿਟ
ਮੁਹਾਲੀ ਵਿੱਚ ਬੀਤੇ ਦਿਨ ਲੱਗੀ ਕੌਮੀ ਲੋਕ ਅਦਾਲਤ ਵਿੱਚ ਪੰਜਾਬੀ ਗਾਇਕ ਹਨੀ ਸਿੰਘ ਖ਼ਿਲਾਫ਼ ਮਟੌਰ ਥਾਣੇ ਵਿੱਚ ਦਰਜ ਐਫ਼ ਆਈ ਆਰ ਸਬੰਧੀ ਕਲੋਜ਼ਰ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਹੈ। ਇਸ ਨਾਲ ਹਨੀ ਸਿੰਘ ਨੂੰ ਸਬੰਧਿਤ ਮਾਮਲੇ ਵਿਚ ਕਲੀਨ ਚਿੱਟ ਮਿਲ...
Advertisement
ਮੁਹਾਲੀ ਵਿੱਚ ਬੀਤੇ ਦਿਨ ਲੱਗੀ ਕੌਮੀ ਲੋਕ ਅਦਾਲਤ ਵਿੱਚ ਪੰਜਾਬੀ ਗਾਇਕ ਹਨੀ ਸਿੰਘ ਖ਼ਿਲਾਫ਼ ਮਟੌਰ ਥਾਣੇ ਵਿੱਚ ਦਰਜ ਐਫ਼ ਆਈ ਆਰ ਸਬੰਧੀ ਕਲੋਜ਼ਰ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਹੈ। ਇਸ ਨਾਲ ਹਨੀ ਸਿੰਘ ਨੂੰ ਸਬੰਧਿਤ ਮਾਮਲੇ ਵਿਚ ਕਲੀਨ ਚਿੱਟ ਮਿਲ ਗਈ ਹੈ। ਹਨੀ ਸਿੰਘ ਦੇ ਵਰ੍ਹਾ 2018 ਵਿਚ ਰਿਲੀਜ਼ ਹੋਏ ਗਾਣੇ ‘ਮੱਖਣਾ’ ਵਿੱਚ ਮਹਿਲਾਵਾਂ ਪ੍ਰਤੀ ਵਰਤੀ ਸ਼ਬਦਾਵਲੀ ’ਤੇ ਇਤਰਾਜ਼ ਪ੍ਰਗਟ ਕਰਦਿਆਂ ਮਹਿਲਾ ਕਮਿਸ਼ਨ ਪੰਜਾਬ ਦੀ ਤਤਕਾਲੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਦਖ਼ਲ ਨਾਲ ਪਰਚਾ ਦਰਜ ਕੀਤਾ ਗਿਆ ਸੀ। ਸੁਣਵਾਈ ਦੌਰਾਨ ਸ਼ਿਕਾਇਤਕਰਤਾ ਨੇ ਵੀ ਕੇਸ ਰੱਦ ਕਰਨ ਪ੍ਰਤੀ ਆਪਣੀ ਸਹਿਮਤੀ ਦਰਜ ਕਰਾਈ ਸੀ, ਜਿਸ ਮਗਰੋਂ ਅਦਾਲਤ ਨੇ ਕੇਸ ਨੂੰ ਬੰਦ ਕਰਨ ’ਤੇ ਮੋਹਰ ਲਗਾ ਦਿੱਤੀ ਹੈ।
Advertisement
Advertisement
×