DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਦਿ ਟ੍ਰਿਬਿਊਨ’ ਗਰੁੱਪ ਵੱਲੋਂ ਹਿਮਾਚਲ ਅਚੀਵਰਜ਼ ਐਵਾਰਡਜ਼-2025 ਅੱਜ

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਉਤਰਾਖੰਡ ਸਣੇ ਉੱਤਰ ਭਾਰਤ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ‘ਦਿ ਟ੍ਰਿਬਿਊਨ’ ਗਰੁੱਪ ਵੱਲੋਂ 21 ਨਵੰਬਰ ਨੂੰ ਸ਼ਾਮ 7.30 ਵਜੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਹਿਮਾਚਲ ਅਚੀਵਰਜ਼ ਐਵਾਰਡਜ਼-2025 ਕਰਵਾਇਆ ਜਾ...

  • fb
  • twitter
  • whatsapp
  • whatsapp
Advertisement

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਉਤਰਾਖੰਡ ਸਣੇ ਉੱਤਰ ਭਾਰਤ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ‘ਦਿ ਟ੍ਰਿਬਿਊਨ’ ਗਰੁੱਪ ਵੱਲੋਂ 21 ਨਵੰਬਰ ਨੂੰ ਸ਼ਾਮ 7.30 ਵਜੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਹਿਮਾਚਲ ਅਚੀਵਰਜ਼ ਐਵਾਰਡਜ਼-2025 ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੇ ਦੋ ਦਰਜਨ ਦੇ ਕਰੀਬ ਅਦਾਰਿਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਮੁੱਖ ਮਹਿਮਾਨ ਵਜੋਂ ਪੁੱਜਣਗੇ। ਇਸ ਪ੍ਰੋਗਰਾਮ ’ਚ ਟਾਈਟਲ ਸਪਾਂਸਰ ਵਜੋਂ ਆਈ ਸੀ ਐੱਫ ਏ ਆਈ ਯੂਨੀਵਰਸਿਟੀ ਅਤੇ ਹੈਂਪਟਨ ਹੋਮਸ ਮੁੱਖ ਸਹਿਯੋਗੀ ਦੀ ਭੂਮਿਕਾ ਨਿਭਾ ਰਹੇ ਹਨ। ਗਿਫਟਿੰਗ ਪਾਰਟਨਰ ਵਜੋਂ ਅਲਬਸ਼ੀਰ ਗਰੁੱਪ ਆਫ ਇੰਡਸਟਰੀਜ਼, ਪਾਵਰ ਪਾਰਟਨਰ ਵਜੋਂ ਸਤਲੁਜ ਜਲ ਵਿਦਯੁਤ ਨਿਗਮ ਲਿਮਟਿਡ (ਐੱਸ ਜੇ ਵੀ ਐੱਨ ਐੱਲ) ਅਤੇ ਈਵੈਂਟ ਪਾਰਟਨਰ ਵਜੋਂ ਐੱਨ ਐੱਚ ਪੀ ਸੀ ਮੁੱਖ ਭੂਮਿਕਾ ਨਿਭਾ ਰਹੇ ਹਨ। ਐਡਵਰਟਾਈਜ਼ਿੰਗ ਪਾਰਟਨਰ ਕਾਵਾਸਾਕੀ ਐਡਵਰਟਾਈਜ਼ਰਜ਼ ਹੋਵੇਗਾ। ਇਸ ਦੌਰਾਨ ਸ਼ੂਲਿਨੀ ਯੂਨੀਵਰਸਿਟੀ, ਕਸੌਲੀ ਇੰਟਰਨੈਸ਼ਨਲ ਪਬਲਿਕ ਸਕੂਲ ਸਨਾਵਰ, ਕਪੂਰ ਨਰਸਿੰਗ ਹੋਮ ਸੋਲਨ, ਦਿੱਲੀ ਪਬਲਿਕ ਸਕੂਲ ਸ਼ਿਮਲਾ, ਐਕਸਲ ਮਾਰਕੀਟਿੰਗ ਕਾਰਪੋਰੇਸ਼ਨ ਸ਼ਿਮਲਾ, ਨਾਗਸਨਜ਼ ਹਿੱਪ-ਹਿੱਪ ਹੁਰੇ, ਨਾਗਸਨਜ਼ ਮੌਂਟਾਨਾ ਤੇ ਨਾਗਸਨਜ਼ ਵੇਦਾਂਤਾ, ਐਜੂਪੈਕ ਇੰਸਟੀਚਿਊਟ ਊਨਾ, ਕਿਉਰਟੈੱਕ ਗਰੁੱਪ, ਬੀ ਐੱਲ ਸੈਂਟਰਲ ਪਬਲਿਕ ਸਕੂਲ ਕਰਸੋਗ, ਐਸਪਾਇਰ ਆਈ ਆਈ ਟੀ ਤੇ ਮੈਡੀਕਲ ਅਕੈਡਮੀ, ਲੌਰਡ ਮਹਾਂਵੀਰ ਨਰਸਿੰਗ ਕਾਲਜ ਤੇ ਹਸਪਤਾਲ ਨਾਲਾਗੜ੍ਹ, ਐੱਮ ਸੀ ਐੱਮ ਕਾਲਜ ਕਾਂਗੜਾ, ਦੂਨ ਵੈਲੀ ਸਕੂਲ ਨਾਲਾਗੜ੍ਹ, ਰੇਨਬੋਅ ਇੰਟਰਨੈਸ਼ਨਲ ਸਕੂਲ ਨਗਰੋਟਾ ਬਗਵਾਂ ਆਦਿ ਦਾ ਸਨਮਾਨ ਕੀਤਾ ਜਾਵੇਗਾ।

Advertisement
Advertisement
×