DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲੰਧਰ ’ਚ ਹਾਈ ਅਲਰਟ; ਡਰੋਨ ਹਮਲਿਆਂ ਤੋਂ ਇੱਕ ਦਿਨ ਬਾਅਦ, ਸ਼ਹਿਰ ਵਿੱਚ ਮਿਜ਼ਾਈਲ ਹਮਲੇ

ਆਦਮਪੁਰ ਨੇੜੇ ਕੰਗਨੀਵਾਲ ਪਿੰਡ ਵਿਚ ਮਿਜ਼ਾਈਲ ਦਾ ਮਲਬਾ ਡਿੱਗਿਆ, ਘਰ ਦੇ ਬਾਹਰ ਖੜ੍ਹੀ ਕਾਰ ਨੁਕਸਾਨੀ; ਪਾਣੀ ਦੀ ਟੈਂਕੀ ’ਚ ਤਰੇੜਾਂ
  • fb
  • twitter
  • whatsapp
  • whatsapp
featured-img featured-img
ਆਦਮਪੁਰ ਹਵਾਈ ਬੇਸ ਨੇੜਿਓਂ ਮਿਲਿਆ ਮਿਜ਼ਾਈਲ ਦਾ ਮਲਬਾ। ਟ੍ਰਿਬਿਊਨ ਫੋਟੋ
Advertisement

ਦੀਪਕਮਲ ਕੋਚਰ/ਹਤਿੰਦਰ ਮਹਿਤਾ

ਜਲੰਧਰ, 10 ਮਈ

Advertisement

ਡਰੋਨ ਹਮਲਿਆਂ ਤੋਂ ਇੱਕ ਦਿਨ ਬਾਅਦ ਜਲੰਧਰ ਵਿੱਚ 9-10 ਮਈ ਦੀ ਦਰਮਿਆਨੀ ਰਾਤ ਨੂੰ ਕਈ ਮਿਜ਼ਾਈਲ ਹਮਲੇ ਹੋਏ। ਇਸ ਦੌਰਾਨ ਰੁਕ-ਰੁਕ ਕੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਨਾਲ ਲੋਕ ਘਬਰਾ ਗਏ।

ਆਦਮਪੁਰ ਨੇੜੇ ਕੰਗਣੀਵਾਲ ਪਿੰਡ ਦੇ ਲੋਕਾਂ ਨੇ ਸਵੇਰੇ 1:30 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣੀ। ਪਿੰਡ ਵਾਸੀਆਂ ਨੇ ਕਿਹਾ ਕਿ ਜਿਵੇਂ ਹੀ ਉਹ ਘਰਾਂ ਦੇ ਬਾਹਰ ਆਏ ਤਾਂ ਉਨ੍ਹਾਂ ਨੇ ਮਿਜ਼ਾਈਲ ਦਾ ਮਲਬਾ ਦੇਖਿਆ। ਘਰ ਦੇ ਬਾਹਰ ਖੜ੍ਹੀ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਇੱਕ ਹੋਰ ਘਰ ਵਿੱਚ ਪਾਣੀ ਦੀ ਟੈਂਕੀ ਵਿੱਚ ਤਰੇੜਾਂ ਆ ਗਈਆਂ ਸਨ। ਘਟਨਾ ਤੋਂ ਤੁਰੰਤ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਨੇ ਤੜਕੇ 1:30 ਵਜੇ ਬਲੈਕਆਊਟ ਲਾਗੂ ਕਰ ਦਿੱਤਾ, ਜੋ ਸਵੇਰੇ 6 ਵਜੇ ਤੱਕ ਜਾਰੀ ਰਿਹਾ।

ਜਲੰਧਰ ਦੇ ਪਿੰਡ ਸਿਕੰਦਰਪੁਰ ਵਿਚ ਡਿੱਗੇ ਡਰੋਨ ਦੇ ਹਿੱਸੇ ‌

ਇਸੇ ਤਰ੍ਹਾਂ ਅੱਜ ਸਵੇਰੇ ਕਰਤਾਰਪੁਰ ਨੇੜੇ ਮੰਡ ਮੌੜ ਪਿੰਡ ਵਿੱਚ ਵੀ ਮਿਜ਼ਾਈਲ ਦਾ ਮਲਬਾ ਮਿਲਿਆ। ਫਗਵਾੜਾ ਨੇੜੇ ਰਾਮਪੁਰ ਖਲਿਆਣ ਪਿੰਡ ਵਿੱਚ ਵੀ ਮਿਜ਼ਾਈਲ ਦਾ ਮਲਬਾ ਮਿਲਿਆ, ਜਿੱਥੇ ਖੇਤਾਂ ਵਿੱਚ 8 ਫੁੱਟ ਡੂੰਘਾ ਟੋਆ ਪੈ ਗਿਆ।

ਸ਼ਨਿੱਚਰਵਾਰ ਸਵੇਰੇ 7:15 ਵਜੇ ਤੋਂ ਬਾਅਦ ਘੱਟੋ-ਘੱਟ ਚਾਰ ਹੋਰ ਧਮਾਕੇ ਸੁਣੇ ਗਏ। ਪ੍ਰਸ਼ਾਸਨ ਵੱਲੋਂ ਸਾਇਰਨ ਵਜਾਏ ਜਾ ਰਹੇ ਸਨ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇੱਕ ਸੁਨੇਹਾ ਵਿਚ ਕਿਹਾ, ‘‘ਜਲੰਧਰ ਸਾਰੀ ਰਾਤ ਰੈੱਡ ਅਲਰਟ ’ਤੇ ਸੀ। ਬਹੁਤ ਸਾਰੀਆਂ ਚੀਜ਼ਾਂ (ਮਿਜ਼ਾਈਲਾਂ/ਡਰੋਨ) ਵੇਖੀਆਂ ਗਈਆਂ ਅਤੇ ਹਥਿਆਰਬੰਦ ਬਲਾਂ ਨੇ ਉਨ੍ਹਾਂ ਨੂੰ ਬੇਅਸਰ ਕਰ ਦਿੱਤਾ ਹੈ। ਸ਼ਾਂਤ ਰਹੋ ਅਤੇ ਜਿੰਨਾ ਹੋ ਸਕੇ ਘਰਾਂ ਅੰਦਰ ਰਹੋ।’’

ਇਸੇ ਤਰ੍ਹਾਂ ਮੁਹਦੀਪੁਰ ਅਰਾਈਆ, ਧੋਗੜੀ ਸਿਕੰਦਰਪੁਰ ਵਿਚ ਡਰੋਨ ਦੇ ਟੁਕੜੇ ਮਿਲੇ ਹਨ। ਸਾਰੀ ਰਾਤ ਹੋਏ ਧਮਾਕਿਆਂ ਕਾਰਨ ਲੋਕਾਂ ਨੇ ਰਾਤ ਜਾਗ ਕੇ ਕੱਢੀ। ਅੱਜ ਸਵੇਰੇ ਵੀ ਧਮਾਕਿਆਂ ਦੀ ਅਵਾਜ਼ ਸੁਣਾਈ ਦਿੱਤੀ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਆਦਮਪੁਰ ਤੇ ਜਲੰਧਰ ਛਾਉਣੀ ਦੇ ਬਾਜ਼ਾਰ ਤੇ ਜਲੰਧਰ ਦੇ ਸ਼ਾਪਿੰਗ ਮਾਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸ਼ਹਿਰ ਵਿਚ ਵੀ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਬਾਜ਼ਾਰ ਨਾ ਜਾਣ ਦੀ ਸਲਾਹ ਦਿੱਤੀ ਹੈ। ਧਮਾਕਿਆਂ ਤੋਂ ਬਾਅਦ ਲੋਕਾਂ ਵਿਚ ਕਾਫੀ ਤਣਾਅ ਵਿਚ ਹੈ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਨੇ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਨੇੜੇ ਕਿਤੇ ਡਰੋਨ ਡਿੱਗਦਾ ਹੈ ਤਾਂ ਉਸ ਦੇ ਨੇੜੇ ਨਾ ਜਾਇਆ ਜਾਵੇ। ਇਸ ਵਿੱਚ ਧਮਾਕਾ ਹੋਣ ਨਾਲ ਨੁਕਸਾਨ ਹੋ ਸਕਦਾ ਹੈ। ਡਰੋਨ ਡਿੱਗਣ ਸਬੰਧੀ ਤੁਰੰਤ ਆਪਣੇ ਨੇੜੇ ਦੇ ਪੁਲੀਸ ਥਾਣੇ ਵਿੱਚ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਪੁਲੀਸ ਕੰਟਰੋਲ ਰੂਮ ਨੰਬਰ 112 ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੰਟਰੋਲ ਰੂਮ ਦੇ ਨੰਬਰ 0181-2224417 ’ਤੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ।

Advertisement
×