ਹੈਲਪਿੰਗ ਹੈਪਲੈੱਸ ਸੰਸਥਾ ਨੇ ਆਰਮੀਨੀਆ ਤੋਂ ਦੇਹ ਪੰਜਾਬ ਵਾਪਸ ਲਿਆਂਦੀ
ਹੈਲਪਿੰਗ ਹੈਪਲੈੱਸ ਸੰਸਥਾ ਦੀ ਮੁਖੀ ਅਮਨਜੋਤ ਕੌਰ ਰਾਮੂਵਾਲੀਆ ਦੇ ਯਤਨ ਸਦਕਾ ਆਰਮਾਨੀਆ ਤੋਂ ਮ੍ਰਿਤਕ ਦੇਹ ਪੰਜਾਬ ਮੰਗਵਾਈ ਗਈ ਹੈ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਲੁਧਿਆਣਾ ’ਚ ਸਮਰਾਲਾ ਦੇ ਪਿੰਡ ਮੰਜਾਲੀ ਖੁਰਦ ਦਾ ਅਮਨਦੀਪ ਸਿੰਘ, ਖਰਾਸ਼ੰਬ (ਆਰਮੀਨੀਆ) ਵਿੱਚ ਬੱਕਰੀਆਂ ਦੇ ਫਾਰਮ...
Advertisement
ਹੈਲਪਿੰਗ ਹੈਪਲੈੱਸ ਸੰਸਥਾ ਦੀ ਮੁਖੀ ਅਮਨਜੋਤ ਕੌਰ ਰਾਮੂਵਾਲੀਆ ਦੇ ਯਤਨ ਸਦਕਾ ਆਰਮਾਨੀਆ ਤੋਂ ਮ੍ਰਿਤਕ ਦੇਹ ਪੰਜਾਬ ਮੰਗਵਾਈ ਗਈ ਹੈ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਲੁਧਿਆਣਾ ’ਚ ਸਮਰਾਲਾ ਦੇ ਪਿੰਡ ਮੰਜਾਲੀ ਖੁਰਦ ਦਾ ਅਮਨਦੀਪ ਸਿੰਘ, ਖਰਾਸ਼ੰਬ (ਆਰਮੀਨੀਆ) ਵਿੱਚ ਬੱਕਰੀਆਂ ਦੇ ਫਾਰਮ ’ਤੇ ਕੰਮ ਕਰਦਾ ਸੀ। ਜ਼ਹਿਰੀਲੀ ਗੈਸ ਚੜ੍ਹਨ ਨਾਲ ਇਸ ਵਰ੍ਹੇ 15 ਸਤੰਬਰ ਨੂੰ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾ ਨੇ ਹੈਲਪਿੰਗ ਹੈਪਲੈੱਸ ਨਾਲ ਸੰਪਰਕ ਕੀਤਾ। ਸੰਸਥਾ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਕੇ ਭਾਰਤੀ ਦੂਤਘਰ ਆਰਮੀਨੀਆ ਨਾਲ ਗੱਲ ਕੀਤੀ। ਗੱਲਬਾਤ ਮਗਰੋਂ ਕਾਨੂੰਨੀ ਕਾਰਵਾਈ ਪੂਰੀ ਹੋਣ ਬਾਅਦ ਮ੍ਰਿਤਕ ਦੇਹ ਅੱਜ ਪਰਿਵਾਰ ਕੋਲ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇਹ ਵਾਪਸ ਆਉਣ ਮੌਕੇ ਉਹ ਖੁਦ ਹਾਜ਼ਰ ਹੋਏ ਤੇ ਪਰਿਵਾਰ ਨੂੰ ਹੌਸਲਾ ਦਿੱਤਾ।
Advertisement
Advertisement
×