ਹੜ੍ਹ ਪੀੜਤਾਂ ਦੀ ਮਦਦ: ਮੁੱਖ ਮੰਤਰੀ ਨੇ ਮੁਸਲਿਮ ਭਾਈਚਾਰੇ ਦਾ ਹੌਸਲਾ ਵਧਾਇਆ
ਰਾਸ਼ਨ ਨਾਲ ਭਰਿਆ ਟਰੱਕ ਲਿਜਾ ਰਹੇ ਆਗੂਆਂ ਨਾਲ ਕੀਤੀ ਗੱਲਬਾਤ
Advertisement
ਬਲਵਿੰਦਰ ਸਿੰਘ ਭੰਗੂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਭੋਗਪੁਰ ਤੋਂ ਟਾਂਡਾ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਕਾਫ਼ਲਾ ਜਦੋਂ ਕੌਮੀ ਮਾਰਗ ’ਤੇ ਡੀ. ਕੇ. ਪੈਟਰੋਲ ਪੰਪ ਨੇੜੇ ਪੁੱਜਿਆ ਤਾਂ ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ਸਮੱਗਰੀ ਨਾਲ ਭਰਿਆ ਕੈਂਟਰ ਦੇਖਿਆ। ਉਨ੍ਹਾਂ ਥੋੜ੍ਹਾ ਅੱਗੇ ਜਾ ਕੇ ਇਸ ਕੈਂਟਰ ਨੂੰ ਰੁਕਵਾਇਆ ਅਤੇ ਉਸ ਵਿੱਚ ਸਵਾਰ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਗੋਬਿੰਦਗੜ੍ਹ ਅਤੇ ਅਮਲੋਹ ਇਲਾਕੇ ਦੇ ਮੁਸਲਮਾਨ ਭਾਈਚਾਰੇ ਦੇ ਆਗੂਆਂ ਦੀ ਇਸ ਕਾਰਜ ਲਈ ਸ਼ਲਾਘਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਕਿ ਪੰਜਾਬ ਉੱਪਰ ਪਈ ਇਸ ਕੁਦਰਤੀ ਆਫ਼ਤ ਤੋਂ ਪੀੜਤਾਂ ਦੀ ਮਦਦ ਲਈ ਸੂਬੇ ਦਾ ਹਰ ਭਾਈਚਾਰਾ ਅੱਗੇ ਆ ਰਿਹਾ ਹੈ।
Advertisement
Advertisement
×