ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁੜਗਾਓਂ ਤੇ ਹੋਦ ਚਿੱਲੜ ਸਿੱਖ ਕਤਲੇਆਮ ਦੇ ਕੇਸਾਂ ਦੀ ਸੁਣਵਾਈ ਅੱਜ

ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ 30 ਅਪਰੈਲ ਸਾਲ 1984 ਵਿੱਚ ਗੁੜਗਾਓਂ, ਪਟੌਦੀ ਅਤੇ ਹੋਦ ਚਿੱਲੜ ਪਿੰਡਾਂ ਵਿੱਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਇਨਸਾਫ਼ ਲਈ ਲੜਾਈ ਲੜ ਰਹੇ ਪੀੜਤਾਂ ਦੇ ਮਾਮਲੇ ਦੀ 1 ਮਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ...
Advertisement

ਪੱਤਰ ਪ੍ਰੇਰਕ

ਨਿਹਾਲ ਸਿੰਘ ਵਾਲਾ 30 ਅਪਰੈਲ

Advertisement

ਸਾਲ 1984 ਵਿੱਚ ਗੁੜਗਾਓਂ, ਪਟੌਦੀ ਅਤੇ ਹੋਦ ਚਿੱਲੜ ਪਿੰਡਾਂ ਵਿੱਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਇਨਸਾਫ਼ ਲਈ ਲੜਾਈ ਲੜ ਰਹੇ ਪੀੜਤਾਂ ਦੇ ਮਾਮਲੇ ਦੀ 1 ਮਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਪਿੰਡ ਹੋਦ ਚਿੱਲੜ ਵਿੱਚ 32 ਸਿੱਖਾਂ ਦੀ ਬੇਰਹਮੀ ਨਾਲ ਹੱਤਿਆ ਕੀਤੀ ਗਈ ਸੀ। ਪਟੌਦੀ ਅਤੇ ਗੁੜਗਾਓਂ ਖੇਤਰ ਵਿੱਚ ਵੀ 47 ਹੋਰ ਸਿੱਖ ਨਿਸ਼ਾਨਾ ਬਣਾਏ ਗਏ। ਇਨ੍ਹਾਂ ਤਿੰਨ ਖੇਤਰਾਂ ਵਿਚ ਕੁੱਲ 297 ਘਰਾਂ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਗਿਆ ਸੀ ਅਤੇ ਅਨੇਕਾਂ ਪਰਿਵਾਰ ਤਬਾਹ ਹੋ ਗਏ ਸਨ। ਭਾਈ ਘੋਲੀਆ ਨੇ ਉਮੀਦ ਜਤਾਈ ਕਿ ਭਲਕੇ 1 ਮਈ ਨੂੰ ਹੋਣ ਵਾਲੀ ਸੁਣਵਾਈ ਵਿੱਚ ਹਾਈ ਕੋਰਟ ਵੱਲੋਂ ਇਨਸਾਫ਼ ਮਿਲੇਗਾ।

Advertisement