ਨਸ਼ਾ ਤਸਕਰੀ ਮਾਮਲੇ ’ਚ ਹਵਾਲਾ ਅਪਰੇਟਰ ਕਾਬੂ
ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ ਐੱਨ ਟੀ ਐੱਫ) ਫ਼ਿਰੋਜ਼ਪੁਰ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਹਵਾਲਾ ਅਪਰੇਟਰ ਅਤੇ ਵਿੱਤੀ ਸਹਾਇਕ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ 20,55,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। 24-25 ਨਵੰਬਰ ਦੀ ਦਰਮਿਆਨੀ ਰਾਤ...
Advertisement
ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ ਐੱਨ ਟੀ ਐੱਫ) ਫ਼ਿਰੋਜ਼ਪੁਰ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਹਵਾਲਾ ਅਪਰੇਟਰ ਅਤੇ ਵਿੱਤੀ ਸਹਾਇਕ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ 20,55,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। 24-25 ਨਵੰਬਰ ਦੀ ਦਰਮਿਆਨੀ ਰਾਤ ਨੂੰ ਏ ਐੱਨ ਟੀ ਐੱਫ ਨੇ 50 ਕਿਲੋ 14 ਗ੍ਰਾਮ ਹੈਰੋਇਨ ਦੀ ਖੇਪ ਫੜੀ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਪਹਿਲਾਂ ਗ੍ਰਿਫ਼ਤਾਰ ਮੁਲਜ਼ਮ ਸੰਦੀਪ ਸਿੰਘ ਉਰਫ਼ ਸੀਪਾ ਦੇ ਮੋਬਾਈਲ ਦੀ ਫੋਰੈਂਸਿਕ ਜਾਂਚ ਕੀਤੀ ਗਈ, ਜਿਸ ਤੋਂ ਪਾਕਿਸਤਾਨੀ ਤਸਕਰ ਨਾਲ ਸੰਪਰਕ ਹੋਣ ਦੇ ਸਬੂਤ ਮਿਲੇ। ਹਵਾਲਾ ਅਪਰੇਟਰ ਦੀ ਪਛਾਣ ਸ਼੍ਰੀਯਾਂਸ਼ ਵਾਸੀ ਲੁਧਿਆਣਾ ਵਜੋਂ ਹੋਈ। ਉਹ ਪਾਕਿਸਤਾਨੀ ਤਸਕਰ ਦੇ ਨਿਰਦੇਸ਼ਾਂ ’ਤੇ ਨਸ਼ੇ ਦਾ ਪੈਸਾ ਇੱਧਰ-ਉੱਧਰ ਕਰਦਾ ਸੀ। ਪੁਲੀਸ ਨੇ ਗੁਪਤ ਸੂਚਨਾ ’ਤੇ ਛਾਪਾ ਮਾਰ ਕੇ ਸ਼੍ਰੀਯਾਂਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement
×

