ਤਰਨ ਤਾਰਨ ਦੇ ਸਾਰੇ 57 ਬੂਥਾਂ ਤੋਂ ਹਰਮੀਤ ਅੱਗੇ ਰਿਹਾ
55000 ਦੇ ਕਰੀਬ ਵੋਟਾਂ ਵਾਲੇ ਤਰਨ ਤਾਰਨ ਸ਼ਹਿਰ ਵਿੱਚੋਂ ਜਿਥੇ ਜੇਤੂ ਰਹੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟਰਾਂ ਦਾ ਭਰਵਾਂ ਸਮਰਥਨ ਮਿਲਿਆ, ਉਥੇ ਸ਼ਹਿਰੀ ਵੋਟਰ ਨੇ ਵੀ ਕਾਂਗਰਸ ਪਾਰਟੀ ਤੋਂ ਬਹੁਤ ਜ਼ਿਆਦਾ ਦੂਰੀ ਬਣਾਈ| ਚੋਣ...
55000 ਦੇ ਕਰੀਬ ਵੋਟਾਂ ਵਾਲੇ ਤਰਨ ਤਾਰਨ ਸ਼ਹਿਰ ਵਿੱਚੋਂ ਜਿਥੇ ਜੇਤੂ ਰਹੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟਰਾਂ ਦਾ ਭਰਵਾਂ ਸਮਰਥਨ ਮਿਲਿਆ, ਉਥੇ ਸ਼ਹਿਰੀ ਵੋਟਰ ਨੇ ਵੀ ਕਾਂਗਰਸ ਪਾਰਟੀ ਤੋਂ ਬਹੁਤ ਜ਼ਿਆਦਾ ਦੂਰੀ ਬਣਾਈ| ਚੋਣ ਵਿੱਚ ਸ਼ਹਿਰ ਤੋਂ 30000 ਦੇ ਕਰੀਬ ਵੋਟ ਪੋਲ ਹੋਈ ਹੈ, ਜਿਸ ਵਿੱਚੋਂ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ 12690 ਵੋਟਾਂ ਮਿਲੀਆਂ ਅਤੇ ਉਹ ਸ਼ਹਿਰ ਦੇ ਸਾਰੇ 57 ਬੂਥਾਂ ਤੋਂ ਹੀ ਪਹਿਲੇ ਨੰਬਰ ਦੇ ਰਹੇ।
ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ 5700 ਦੇ ਕਰੀਬ ਵੋਟਾਂ ਨਾਲ ਦੂਜੇ, ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਮਨਦੀਪ ਸਿੰਘ 5429 ਵੋਟਾਂ ਨਾਲ ਤੀਜੇ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹਰਜੀਤ ਸਿੰਘ ਸੰਧੂ 2408 ਵੋਟਾਂ ਨਾਲ ਚੌਥੇ ਅਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ 2324 ਵੋਟਾਂ ਲੈ ਕੇ ਪੰਜਵੇਂ ਨੰਬਰ ’ਤੇ ਰਹੇ|
ਕਾਂਗਰਸ ਸ਼ਹਿਰ ਦੇ ਕਿਸੇ ਇਕ ਵੀ ਬੂਥ ਤੋਂ ਜੇਤੂ ਨਹੀਂ ਰਹੀ| ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਮਨਦੀਪ ਸਿੰਘ 27 ਬੂਥਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਤੋਂ ਅੱਗੇ ਰਹੇ ਤੇ ਬਾਕੀ ਦੇ 30 ਤੋਂ ਅਕਾਲੀ ਦਲ ਅੱਗੇ ਰਿਹਾ ਹੈ| ਰਾਜਸੀ ਮਾਹਿਰ ਐਡਵੋਕੇਟ ਸਟਾਲਿਨਜੀਤ ਸਿੰਘ ਸੰਧੂ ਨੇ ਕਿਹਾ ਕਿ ਸ਼ਹਿਰ ਦੀ ਅਨੁਸੂਚਿਤ ਸ਼੍ਰੇਣੀ ਦੇ ਵੋਟਰਾਂ ਦਾ ਕਾਂਗਰਸ ਤੋਂ ਦੂਰ ਚਲੇ ਜਾਣਾ ਪਾਰਟੀ ਦੇ ਭਵਿੱਖ ਲਈ ਖਤਰੇ ਦੀ ਘੰਟੀ ਸਮਝਿਆ ਜਾ ਰਿਹਾ ਹੈ| ਤਰਨ ਤਾਰਨ ਸ਼ਹਿਰ ਦਾ ਵੋਟਰ ਹਲਕੇ ਅੰਦਰ ਕਿਸੇ ਵੀ ਉਮੀਦਵਾਰ ਦੀ ਕਿਸਮਤ ਚਮਕਾਉਣ ਦੇ ਸਮਰਥ ਹੈ|

