ਹੈਂਡ ਗ੍ਰਨੇਡ ਮਾਮਲਾ: ਮੁਲਜ਼ਮਾਂ ’ਤੇ ਯੂ ਏ ਪੀ ਏ ਲੱਗਿਆ
ਹੈਂਡ ਗ੍ਰਨੇਡ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੇ ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਇਸ ਘਟਨਾ ਪਿੱਛੇ ਅਜੈ ਮਲੇਸ਼ੀਆ ਦਾ ਹੱਥ ਹੈ। ਪੁਲੀਸ ਨੇ ਅਜੈ ਮਲੇਸ਼ੀਆ ਦੇ ਭਰਾ ਵਿਜੈ ਨੂੰ ਰਾਜਸਥਾਨ ਦੀ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਇਸ ਮਾਮਲੇ ’ਚ...
Advertisement 
ਹੈਂਡ ਗ੍ਰਨੇਡ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੇ ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਇਸ ਘਟਨਾ ਪਿੱਛੇ ਅਜੈ ਮਲੇਸ਼ੀਆ ਦਾ ਹੱਥ ਹੈ। ਪੁਲੀਸ ਨੇ ਅਜੈ ਮਲੇਸ਼ੀਆ ਦੇ ਭਰਾ ਵਿਜੈ ਨੂੰ ਰਾਜਸਥਾਨ ਦੀ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਇਸ ਮਾਮਲੇ ’ਚ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਸਣੇ ਕਈ ਸੀਨੀਅਰ ਪੁਲੀਸ ਅਧਿਕਾਰੀ ਉਸ ਕੋਲੋਂ ਪੁੱਛ-ਪੜਤਾਲ ਕਰ ਰਹੇ ਹਨ। ਇਸ ਤਰ੍ਹਾਂ ਪੁਲੀਸ ਨੇ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ 6 ਮੁਲਜ਼ਮਾਂ ਖ਼ਿਲਾਫ਼ ਯੂ ਏ ਪੀ ਏ ਦੀ ਧਾਰਾ ਜੋੜ ਦਿੱਤੀ ਹੈ। ਇਸ ਧਾਰਾ ਦਾ ਵਾਧਾ ਮੁਲਜ਼ਮਾਂ ਦੇ ਪਾਕਿਸਤਾਨੀਆਂ ਨਾਲ ਸਬੰਧ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਹੈ। ਹੈਂਡ ਗ੍ਰਨੇਡ ਸਣੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੁਲਦੀਪ ਸਿੰਘ ਨੂੰ ਸ਼ੁੱਕਰਵਾਰ ਨੂੰ ਪੁਲੀਸ ਟੀਮ ਅੰਮ੍ਰਿਤਸਰ ਲੈ ਕੇ ਗਈ।
Advertisement
Advertisement 
× 

