ਗੁਰਪ੍ਰੀਤ ਸਿੰਘ ਮਲੂਕਾ ਬਣੇ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਨਵੇਂ ਪ੍ਰਧਾਨ
ਨਵੀਂ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਗਾਂ-ਪ੍ਰਧਾਨ
Advertisement
ਭਾਜਪਾ ਨੇ ਵਿਧਾਨ ਸਭਾ ਚੋਣਾਂ 2027 ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੱਧਰ 'ਤੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਰਾਮਪੁਰਾ ਵਿਖੇ ਅੱਜ ਹੋਈ ਜ਼ਿਲ੍ਹਾ ਪ੍ਰਧਾਨ ਦੀ ਚੋਣ ਦੌਰਾਨ ਗੁਰਪ੍ਰੀਤ ਸਿੰਘ ਮਲੂਕਾ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਨਵਾਂ ਭਾਜਪਾ ਪ੍ਰਧਾਨ ਚੁਣਿਆ ਗਿਆ। ਰਾਮਪੁਰਾ 'ਚ ਇਹ ਚੋਣ ਜੀਵਨ ਗਰਗ ਦੀ ਅਗਵਾਈ ਹੇਠ ਜਰਨਲ ਸਕੱਤਰ ਦਿਆਲ ਸੋਢੀ ਅਤੇ ਮੋਹਨ ਲਾਲ ਗਰਗ ਦੀ ਦੇਖ-ਰੇਖ 'ਚ ਕਰਵਾਈ ਗਈ।
ਪ੍ਰਧਾਨ ਲਈ ਗੁਰਪ੍ਰੀਤ ਸਿੰਘ ਮਲੂਕਾ ਅਤੇ ਰਕੇਸ਼ ਮਹਾਜਨ ਵਿੱਚ ਮੁਕਾਬਲਾ ਹੋਇਆ। 14 ਮੰਡਲ ਪ੍ਰਧਾਨ, 14 ਡੇਲੀਗੇਟ ਤੇ 23 ਜ਼ਿਲ੍ਹਾ ਅਹੁਦੇਦਾਰਾਂ ਨੇ ਵੋਟਿੰਗ ਰਾਹੀਂ ਆਪਣਾ ਫੈਸਲਾ ਦਿੱਤਾ।ਗੁਰਪ੍ਰੀਤ ਸਿੰਘ ਮਲੂਕਾ ਨੇ ਚੋਣ ਉਪਰੰਤ ਭਾਜਪਾ ਦੀ ਕੌਮੀ ਅਤੇ ਸੂਬਾ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ 'ਚ ਭਾਜਪਾ ਦੀ ਪਹੁੰਚ ਵਧਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
Advertisement
Advertisement
×