ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵਿਰੋਧੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਆਈ ਪੰਜਾਬ ਸਰਕਾਰ ਹੁਣ ਇਸ ਨੀਤੀ ਸਬੰਧੀ ਲੋਕ ਰਾਇ ਲੈਣ ਲੱਗੀ ਹੈ। ਲੋਕਾਂ ਦੀ ਰਾਇ ਜਾਣਨ ਲਈ ਸਰਕਾਰ ਨੇ ਮੋਬਾਈਲ ’ਤੇ ਸਰਵੇਖਣ ਕਰਾਉਣਾ ਸ਼ੁਰੂ ਕੀਤਾ ਹੈ। ਇਸ ਤਹਿਤ ਲੋਕਾਂ ਨੂੰ ਲੈਂਡ ਪੂਲਿੰਗ ਨੀਤੀ ਸਬੰਧੀ ਸਵਾਲਾਂ ਦੇ ਜਵਾਬ ਪੁੱਛੇ ਜਾ ਰਹੇ ਹਨ। ਇਹ ਸਵਾਲ-ਜਵਾਬ ਕੰਪਿਊਟਰਾਈਜ਼ਡ ਹਨ ਅਤੇ ਵੱਖ-ਵੱਖ ਉੱਤਰਾਂ ਲਈ ਵੱਖ-ਵੱਖ ਨੰਬਰ ਦਬਾਏ ਜਾਣ ਲਈ ਆਖਿਆ ਜਾ ਰਿਹਾ ਹੈ। ਬਠਲਾਣਾ ਦੇ ਸਰਪੰਚ ਹਰਪਾਲ ਸਿੰਘ, ਦੁਰਾਲੀ ਦੇ ਜਰਨੈਲ ਸਿੰਘ ਸੋਨੀ, ਸਨੇਟਾ ਦੇ ਚੌਧਰੀ ਰਿਸ਼ੀ ਪਾਲ ਅਤੇ ਹੋਰ ਕਈਂ ਵਿਅਕਤੀਆਂ ਨੇ ਅਜਿਹੇ ਫ਼ੋਨ ਆਉਣ ਦੀ ਜਾਣਕਾਰੀ ਦਿੱਤੀ ਹੈ। ਲੋਕਾਂ ਨੂੰ ਆਏ ਫ਼ੋਨ ਚੁੱਕਣ ਮਗਰੋਂ ਮਹਿਲਾ ਦੀ ਕੰਪਿਊਟਰਾਈਸਡ ਆਵਾਜ਼ ਪਹਿਲਾਂ ਨੀਤੀ ਨਾਲ ਸਹਿਮਤ ਹੋਣ ਬਾਰੇ ਸਵਾਲ ਪੁੱਛਦੀ ਹੈ, ਫ਼ਿਰ ਜਵਾਬ ਦੇਣ ਲਈ ਬਟਨ ਦਬਾਉਣ ਲਈ ਆਖ਼ਦੀ ਹੈ।