ਕੁੜੀਆਂ ਨੇ ਦਿਖਾਈ ਬਹਾਦਰੀ; ਏਟੀਐੱਮ ਠੱਗ ਨੂੰ ਦਬੋਚ ਕੇ ਕੀਤਾ ਪੁਲੀਸ ਦੇ ਹਵਾਲੇ !
ਠੱਗ ਕੋਲੋਂ ਦਰਜਨਾਂ ਏਟੀਐੱਮ ਕਾਰਡ ਹੋਏ ਬਰਾਮਦ
ਸ਼ਹਿਰ ਦੇ ਨਰਵਾਣਾ ਰੋਡ ਬੈਂਕ ਦੇ ਬਾਹਰ ਲੱਗੇ ਏਟੀਐਮ ਵਿੱਚੋਂ ਕਾਰਡ ਬਦਲ ਕੇ ਪੈਸੇ ਕਢਾਉਣ ਵਾਲੇ ਠੱਗ ਦੋ ਕੁੜੀਆਂ ਨੇ ਬਹਾਦਰੀ ਵਿਖਾਉਂਦਿਆਂਮੌਕੇ ’ਤੇ ਦਬੋਚ ਲਿਆ ਅਤੇ ਪੁੁਲੀਸ ਦੇ ਹਵਾਲੇ ਕਰ ਦਿੱਤਾ।
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਨਰਵਾਣਾ ਰੋਡ ’ਤੇ ਯੂਨੀਅਨ ਬੈਂਕ ਦੀ ਬਰਾਂਚ ਦੇ ਬਾਹਰ ਲੱਗੇ ਏਟੀਐਮ ਵਿੱਚੋਂ ਦੋ ਲੜਕੀਆਂ ਪੈਸੇ ਕਢਵਾਉਣ ਲਈ ਪੁੱਜੀਆਂ ਸਨ। ਇਸ ਦੌਰਾਨ ਜਦੋਂ ਇੱਕ ਲੜਕੀ ਨੇ ਆਪਣੇ ਖਾਤੇ ਵਿੱਚੋਂ ਤੀਹ ਹਜ਼ਾਰ ਕਢਾਉਣ ਦੀ ਕੋਸ਼ਿਸ਼ ਕੀਤੀ ਤਾਂ ਏਟੀਐਮ ਮਸ਼ੀਨ ਵਿੱਚੋਂ ਇਕੱਠੇ ਨਹੀਂ ਨਿਕਲੇ।
ਜਿਸ ਤੋਂ ਬਾਅਦ ਪਿੱਛੇ ਖੜੇ ਠੱਗ ਨੇ ਉਨ੍ਹਾਂ ਨੂੰ ਪੈਸੇ ਕਢਵਾ ਕੇ ਦੇਣ ਲਈ ਕਿਹਾ। ਉਨ੍ਹਾਂ ਏਟੀਐੱਮ ਦੇ ਦਿੱਤਾ ਵਾਰ-ਵਾਰ ਕੋਸ਼ਿਸ਼ ਕਰਨ ’ਤੇ ਜਦੋਂ ਪੈਸੇ ਨਹੀਂ ਨਿਕਲੇ ਤਾਂ ਇਹ ਠੱਗ ਨੇ ਬੜੀ ਹੁਸ਼ਿਆਰੀ ਨਾਲ ਏਟੀਐਮ ਕਾਰਡ ਬਦਲ ਦਿੱਤਾ। ਪਰ ਲੜਕੀ ਨੇ ਆਪਣਾ ਕਾਰਡ ਪਹਿਛਾਣ ਲਿਆ ਜਦੋਂ ਉਸਨੇ ਕਾਰਡ ਮੰਗਿਆ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ।
ਉਨ੍ਹਾਂ ਬਹਾਦਰੀ ਨਾਲ ਏਟੀਐਮ ਵਾਲੇ ਕਮਰੇ ਵਿੱਚੋਂ ਨਿਕਲ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਠੱਗ ਨੂੰ ਫੜ ਕੇ ਰੌਲਾ ਪਾ ਦਿੱਤਾ। ਮੌਕੇ ਉੱਤੇ ਜੁੜੀ ਭੀੜ ਨੇ ਸਿਟੀ ਪੁਲੀਸ ਚੌਂਕੀ ਨੂੰ ਸੂਚਨਾ ਦੇਣ ਤੇ ਪੁਲੀਸ ਨੇ ਠੱਗ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।
ਪਤਾ ਲੱਗਾ ਹੈ ਕਿ ਉਕਤ ਠੱਗ ਕੋਲੋਂ ਕਈ ਦਰਜਨ ਏਟੀਐਮ ਕਾਰਡ ਬਰਾਮਦ ਹੋਏ ਹਨ। ਸਿਟੀ ਪੁਲੀਸ ਚੌਂਕੀ ਦੇ ਇੰਚਾਰਜ ਕੁਲਬੀਰ ਸਿੰਘ ਨੇ ਕਿਹਾ ਹੈ ਕਿ ਪੁਲੀਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ।

