ਵਿਆਹ ਸਬੰਧੀ ਝਗੜੇ ’ਚ ਪ੍ਰੇਮਿਕਾ ਦੀ ਹੱਤਿਆ
ਇਥੇ ਜਲੰਧਰ ਬਾਈਪਾਸ ਨੇੜਲੇ ਹੋਟਲ ’ਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਡੀ ਸੀ ਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਅਮਿਤ ਅਤੇ ਇਕ ਔਰਤ ਕਾਫ਼ੀ ਸਮੇਂ ਤੋਂ ਦੋਸਤ ਸਨ। ਔਰਤ ਵੱਲੋਂ ਅਮਿਤ ’ਤੇ ਵਿਆਹ ਲਈ ਦਬਾਅ ਪਾਉਣ...
Advertisement
ਇਥੇ ਜਲੰਧਰ ਬਾਈਪਾਸ ਨੇੜਲੇ ਹੋਟਲ ’ਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਡੀ ਸੀ ਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਅਮਿਤ ਅਤੇ ਇਕ ਔਰਤ ਕਾਫ਼ੀ ਸਮੇਂ ਤੋਂ ਦੋਸਤ ਸਨ। ਔਰਤ ਵੱਲੋਂ ਅਮਿਤ ’ਤੇ ਵਿਆਹ ਲਈ ਦਬਾਅ ਪਾਉਣ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਗੁੱਸੇ ਵਿੱਚ ਆਈ ਔਰਤ ਨੇ ਅਮਿਤ ਦੇ ਗੁਪਤ ਅੰਗ ਨੂੰ ਕਟਰ ਨਾਲ ਕੱਟ ਦਿੱਤਾ। ਉਪਰੰਤ ਅਮਿਤ ਨੇ ਗਲਾ ਘੁੱਟ ਕੇ ਔਰਤ ਦੀ ਹੱਤਿਆ ਕਰ ਦਿੱਤੀ ਅਤੇ ਫ਼ਰਾਰ ਹੋ ਗਿਆ। ਦੇਰ ਰਾਤ ਇਲਾਕੇ ਵਿੱਚ ਛਾਪੇਮਾਰੀ ਦੌਰਾਨ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਮੁਲਜ਼ਮ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ। ਡੀ ਸੀ ਪੀ ਨੇ ਦੱਸਿਆ ਕਿ ਔਰਤ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਅਤੇ ਉਸ ਦੇ ਦੋ ਬੱਚੇ ਸਨ।
Advertisement
Advertisement
×

