DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ੁਦਕੁਸ਼ੀ ਦਾ ਡਰਾਮਾ ਕਰਦਿਆਂ ਬੱਚੀ ਨੇ ਗੁਆਈ ਜਾਨ

ਘਰ ਵਿੱਚ ਟੀਵੀ ’ਤੇ ‘ਸੀਆਈਡੀ’ ਦੇਖਦਿਆਂ ਬੱਚੇ ਕਰ ਰਹੇ ਸਨ ਨਾਟਕ
  • fb
  • twitter
  • whatsapp
  • whatsapp
Advertisement

ਜੋਗਿੰਦਰ ਸਿੰਘ ਓਬਰਾਏ

ਦੋਰਾਹਾ, 28 ਮਈ

Advertisement

ਇੱਥੇ ਨੇੜਲੇ ਅੜੈਚਾਂ ਕਲੋਨੀ ਇਲਾਕੇ ਵਿੱਚ ਟੀਵੀ ਸੀਰੀਅਲ ‘ਸੀਆਈਡੀ’ ਦੀ ਨਕਲ ਕਰਦਿਆਂ 13 ਸਾਲਾ ਬੱਚੀ ਆਪਣੀ ਜਾਨ ਗੁਆ ਬੈਠੀ। ਮ੍ਰਿਤਕ ਦੀ ਪਛਾਣ ਅਨੀਤਾ ਵਜੋਂ ਹੋਈ ਹੈ ਤੇ ਉਹ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦਾ ਪਰਿਵਾਰ ਬਿਹਾਰ ਤੋਂ ਆਇਆ ਹੋਇਆ ਹੈ, ਜੋ ਪਿਛਲੇ ਛੇ ਮਹੀਨੇ ਤੋਂ ਦੋਰਾਹਾ ਵਿੱਚ ਰਹਿ ਰਿਹਾ ਸੀ। ਮ੍ਰਿਤਕਾ ਦੇ ਪਿਤਾ ਰਾਜ ਬਲਵ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਬਾਜ਼ਾਰ ਕਿਸੇ ਕੰਮ ਗਿਆ ਸੀ ਅਤੇ ਅਨੀਤਾ ਆਪਣੇ ਭਰਾ ਤੇ ਗੁਆਢੀਆਂ ਦੇ ਬੱਚਿਆਂ ਨਾਲ ਘਰ ’ਚ ਟੀਵੀ ਸੀਰੀਅਨ ‘ਸੀਆਈਡੀ’ ਦੇਖ ਰਹੀ ਸੀ। ਇਸ ਦੌਰਾਨ ਬੱਚੇ ਨਾਟਕ ਦੇ ਇਕ ਦਿ੍ਸ਼ ਦੀ ਨਕਲ ਕਰਨ ਲੱਗੇ। ਅਨੀਤਾ ਇਕ ਤਾਰ ਪੱਖੇ ਨਾਲ ਬੰਨ੍ਹ ਕੇ ਆਪਣੇ ਗਲੇ ਵਿਚ ਪਾ ਕੇ ਮੇਜ਼ ’ਤੇ ਚੜ੍ਹ ਗਈ। ਇਸੇ ਦੌਰਾਨ ਮੇਜ਼ ਟੁੱਟ ਗਿਆ ਅਤੇ ਤਾਰ ਉਸ ਦੇ ਗਲੇ ਵਿਚ ਫਸ ਗਈ। ਇਹ ਦੇਖ ਕੇ ਬੱਚੇ ਘਬਰਾ ਗਏ ਅਤੇ ਅਨੀਤਾ ਨੂੰ ਬਚਾਉਣ ਲਈ ਰੌਲਾ ਪਾਇਆ ਜਿਨ੍ਹਾਂ ਦੀ ਆਵਾਜ਼ ਸੁਣ ਕੇ ਗੁਆਢੀਆਂ ਨੇ ਜਦੋਂ ਬੱਚੀ ਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ ਤਾਂ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਦੋਰਾਹਾ ਪੁਲੀਸ ਦੀ ਟੀਮ ਮੌਕੇ ’ਤੇ ਪੁੱਜੀ। ਐੱਸਐੱਚਓ ਆਕਾਸ਼ ਦੱਤ ਨੇ ਦੱਸਿਆ ਕਿ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਪਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹੇ ਦ੍ਰਿਸ਼ ਮਾਸੂਮ ਜ਼ਿੰਦਗੀਆਂ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ।

Advertisement
×