ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੜਕੀ ਵੱਲੋਂ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ

ਖਰੜ(ਪੱਤਰ ਪ੍ਰੇਰਕ): ਇੱਥੋਂ ਦੇ ਨਿਊ ਸਨੀ ਐਨਕਲੇਵ ਵਿੱਚ ਜਲਵਾਯੂ ਟਾਵਰ ਦੀ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਨਾਬਾਲਗ ਲੜਕੀ ਨੇ ਜਾਨ ਦੇ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਈਮਨਪ੍ਰੀਤ ਕੌਰ (16) ਵਜੋਂ ਹੋਈ ਹੈ, ਜੋ 11ਵੀਂ ਦੀ ਵਿਦਿਆਰਥਣ ਸੀ। ਪੁਲੀਸ ਅਨੁਸਾਰ...
Advertisement

ਖਰੜ(ਪੱਤਰ ਪ੍ਰੇਰਕ): ਇੱਥੋਂ ਦੇ ਨਿਊ ਸਨੀ ਐਨਕਲੇਵ ਵਿੱਚ ਜਲਵਾਯੂ ਟਾਵਰ ਦੀ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਨਾਬਾਲਗ ਲੜਕੀ ਨੇ ਜਾਨ ਦੇ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਈਮਨਪ੍ਰੀਤ ਕੌਰ (16) ਵਜੋਂ ਹੋਈ ਹੈ, ਜੋ 11ਵੀਂ ਦੀ ਵਿਦਿਆਰਥਣ ਸੀ। ਪੁਲੀਸ ਅਨੁਸਾਰ ਉਹ ਸੈਕਟਰ-125 ਦੀ ਸੁਸਾਇਟੀ ਵਿਚ ਰਹਿੰਦੀ ਸੀ। ਅੱਜ ਸਵੇਰੇ ਉਹ ਘਰੋਂ ਸਕੂਲ ਲਈ ਗਈ ਸੀ ਪਰ ਵਾਪਸ ਨਹੀਂ ਆਈ। ਪੁਲੀਸ ਅਨੁਸਾਰ ਜਲਵਾਯੂ ਟਾਵਰ ਦੇ ਗੇਟ ’ਤੇ ਐਕਟਿਵਾ ਖੜ੍ਹੀ ਕਰਕੇ ਅੰਦਰ ਗਈ ਅਤੇ 13ਵੀਂ ਮੰਜ਼ਿਲ ਤੋਂ ਉਸ ਨੇ ਹੇਠਾਂ ਛਾਲ ਮਾਰ ਦਿੱਤੀ। ਉਸ ਕੋਲੋਂ ਸਿਰਫ਼ ਐਕਟਿਵਾ ਦੀ ਚਾਬੀ ਮਿਲੀ ਹੈ ਪਰ ਨਾ ਉਸ ਦਾ ਮੋਬਾਈਲ ਅਤੇ ਨਾ ਹੀ ਕੋਈ ਖੁਦਕੁਸ਼ੀ ਨੋਟ ਮਿਲਿਆ। ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement