ਨਾਭਾ ਜੇਲ੍ਹ ’ਚ ਗੈਂਗਸਟਰ ਭਿੜੇ; ਇੱਕ ਗੰਭੀਰ ਜ਼ਖ਼ਮੀ
ਮੋਹਿਤ ਸਿੰਗਲਾ ਨਾਭਾ, 5 ਜੂਨ ਇਥੋਂ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਟੀਵੀ ਦੇ ਰਿਮੋਟ ਲਈ ਗੈਂਗਸਟਰ ਆਪਸ ਵਿੱਚ ਭਿੜ ਗਏ, ਜਿਸ ਦੌਰਾਨ ਇੱਕ ਕੈਦੀ ਜ਼ਖ਼ਮੀ ਹੋ ਗਿਆ। ਅੱਜ ਸਵੇਰੇ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ...
Advertisement
ਮੋਹਿਤ ਸਿੰਗਲਾ
ਨਾਭਾ, 5 ਜੂਨ
Advertisement
ਇਥੋਂ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਟੀਵੀ ਦੇ ਰਿਮੋਟ ਲਈ ਗੈਂਗਸਟਰ ਆਪਸ ਵਿੱਚ ਭਿੜ ਗਏ, ਜਿਸ ਦੌਰਾਨ ਇੱਕ ਕੈਦੀ ਜ਼ਖ਼ਮੀ ਹੋ ਗਿਆ। ਅੱਜ ਸਵੇਰੇ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਫਿਰੋਜ਼ਪੁਰ ਦੀ ਗੈਂਗਸਟਰ ਜਸਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਚਮਕੌਰ ਸਿੰਘ ਨਾਲ ਟੀਵੀ ਦਾ ਚੈਨਲ ਬਦਲਣ ਪਿੱਛੇ ਲੜਾਈ ਹੋ ਗਈ। ਇਹ ਚਾਰੋਂ ਕੈਦੀ ਬੰਬੀਹਾ ਗਰੋਹ ਨਾਲ ਸਬੰਧਤ ਹਨ। ਜੇਲ੍ਹ ਮੁਲਾਜ਼ਮਾਂ ਮੁਤਾਬਕ ਹਰਪ੍ਰੀਤ ਹੈਪੀ ਹੈਪੀ ’ਤੇ ਚਮਚ ਅਤੇ ਕੜੇ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਸ ਦੇ ਨੱਕ ’ਤੇ ਡੂੰਘਾ ਕੱਟ ਲੱਗ ਗਿਆ ਹੈ। ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਕੈਦੀ ਪੁਰਾਣੇ ਸਾਥੀ ਹਨ, ਜਿਸ ਕਾਰਨ ਪੀੜਤ ਨੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।
Advertisement
×