ਕੈਨੇਡਾ ’ਚ ਫੌਤ ਹੋਏ ਜਤਿਨ ਦਾ ਅੰਤਿਮ ਸੰਸਕਾਰ
ਕੈਨੇਡਾ ’ਚ ਵਾਲੀਬਾਲ ਖੇਡਦੇ ਸਮੇਂ ਦਰਿਆ ’ਚ ਡੁੱਬਣ ਕਾਰਨ ਜਤਿਨ ਗਰਗ ਦੀ ਮੌਤ ਹੋ ਗਈ ਸੀ ਜਿਸ ਦਾ ਅੱਜ ਮਾਨਸਾ ਦੇ ਰਾਮਬਾਗ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਕਰੀਬ ਛੇ ਕੁ ਮਹੀਨੇ ਪਹਿਲਾਂ ਹੀ ਉਹ ਪੜ੍ਹਨ ਲਈ ਕੈਨੇਡਾ ਗਿਆ ਸੀ। ਲੰਘੀ...
Advertisement
ਕੈਨੇਡਾ ’ਚ ਵਾਲੀਬਾਲ ਖੇਡਦੇ ਸਮੇਂ ਦਰਿਆ ’ਚ ਡੁੱਬਣ ਕਾਰਨ ਜਤਿਨ ਗਰਗ ਦੀ ਮੌਤ ਹੋ ਗਈ ਸੀ ਜਿਸ ਦਾ ਅੱਜ ਮਾਨਸਾ ਦੇ ਰਾਮਬਾਗ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਕਰੀਬ ਛੇ ਕੁ ਮਹੀਨੇ ਪਹਿਲਾਂ ਹੀ ਉਹ ਪੜ੍ਹਨ ਲਈ ਕੈਨੇਡਾ ਗਿਆ ਸੀ। ਲੰਘੀ ਛੇ ਜੁਲਾਈ ਨੂੰ ਉਹ ਕੈਨੇਡਾ ਦੇ ਪਾਰਕ ਵਿੱਚ ਵਾਲੀਬਾਲ ਖੇਡ ਰਿਹਾ ਸੀ, ਜਿਸ ਦੌਰਾਨ ਬਾਲ ਦਰਿਆ ਵਿੱਚ ਡਿੱਗੀ, ਬਾਲ ਨੂੰ ਚੁੱਕਣ ਸਮੇਂ ਜਤਿਨ ਵੀ ਦਰਿਆ ਵਿੱਚ ਡੁੱਬ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੀ ਦੇਹ ਕਰੀਬ 10 ਦਿਨਾਂ ਬਾਅਦ ਕੈਨੇਡਾ ਦੇ ਦਰਿਆ ਵਿਚੋਂ ਮਿਲੀ ਸੀ ਅਤੇ ਕਰੀਬ ਇੱਕ ਮਹੀਨੇ ਬਾਅਦ ਉਸ ਦੀ ਮ੍ਰਿਤਕ ਦੇਹ ਮਾਨਸਾ ਲਿਆਂਦੀ ਸੀ। ਅੱਜ ਉਸ ਦਾ ਮਾਨਸਾ ਦੇ ਰਾਮਬਾਗ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਵਿਜੈ ਸਿੰਗਲਾ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਪਰਿਵਾਰ ਨਾਲ ਦੁੱਖ ਸਾਂਝ ਕੀਤਾ।
Advertisement
Advertisement
×