ਸਰਹੱਦ ’ਤੇ ਚਾਰ ਪਾਕਿਸਤਾਨੀ ਡਰੋਨ ਬਰਾਮਦ
ਬੀ ਐੱਸ ਐੱਫ ਨੇ ਅੰਮ੍ਰਿਤਸਰ ਸਰਹੱਦ ’ਤੇ ਤਿੰਨ ਪਾਕਿਸਤਾਨੀ ਡਰੋਨਾਂ ਨੂੰ ਬੇਅਸਰ ਕਰਦਿਆਂ ਚਾਰ ਡਰੋਨ ਅਤੇ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ। ਬੀ ਐੱਸ ਐੱਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਬੀ ਐੱਸ ਐੱਫ ਨੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ...
ਬੀ ਐੱਸ ਐੱਫ ਨੇ ਅੰਮ੍ਰਿਤਸਰ ਸਰਹੱਦ ’ਤੇ ਤਿੰਨ ਪਾਕਿਸਤਾਨੀ ਡਰੋਨਾਂ ਨੂੰ ਬੇਅਸਰ ਕਰਦਿਆਂ ਚਾਰ ਡਰੋਨ ਅਤੇ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ। ਬੀ ਐੱਸ ਐੱਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਬੀ ਐੱਸ ਐੱਫ ਨੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਸਰਹੱਦ ’ਤੇ ਤਿੰਨ ਪਾਕਿਸਤਾਨੀ ਡਰੋਨਾਂ ਨੂੰ ਸਫਲਤਾਪੂਰਵਕ ਬੇਅਸਰ ਕੀਤਾ ਹੈ। ਡਰੋਨ ਗਤੀਵਿਧੀਆਂ ਦੇਖਣ ਤੋਂ ਬਾਅਦ ਤੇਜ਼ੀ ਨਾਲ ਕੀਤੀ ਕਾਰਵਾਈ ਤਹਿਤ ਪ੍ਰਭਾਵਸ਼ਾਲੀ ਤਕਨੀਕ ਦੀ ਵਰਤੋਂ ਕਰਦਿਆਂ ਜਵਾਨਾਂ ਨੇ ਅੰਮ੍ਰਿਤਸਰ ਸਰਹੱਦ ’ਤੇ ਪਿੰਡ ਚੱਕ ਅੱਲਾਬਖਸ਼ ਨੇੜੇ ਦੋ ਡਰੋਨ ਅਤੇ ਪਿੰਡ ਰੋੜਾਂਵਾਲਾ ਨੇੜੇ ਇੱਕ ਡਰੋਨ ਨੂੰ ਬਰਾਮਦ ਕੀਤਾ ਹੈ। ਦੋ ਡਰੋਨ ਡੀ ਜੀ ਆਈ ਮੈਵਿਕ 300 ਆਰ ਟੀ ਕੇ ਸ਼੍ਰੇਣੀ ਦੇ ਅਤੇ ਇੱਕ ਡਰੋਨ ਡੀ ਜੀ ਆਈ ਮੈਵਿਕ 3 ਕਲਾਸਿਕ ਸ਼੍ਰੇਣੀ ਦਾ ਹੈ। ਇਸ ਦੌਰਾਨ ਅੱਜ ਸਵੇਰੇ ਜਾਂਚ ਦੌਰਾਨ ਪਿੰਡ ਕਾਹਨਗੜ੍ਹ ਨਾਲ ਲੱਗਦੇ ਖੇਤਰ ਵਿੱਚੋਂ ਇੱਕ ਹੋਰ ਡਰੋਨ ਡੀ ਜੀ ਆਈ ਮੈਵਿਕ 3 ਕਲਾਸਿਕ ਸ਼੍ਰੇਣੀ ਦੇ ਨਾਲ ਹੈਰੋਇਨ ਦਾ ਪੈਕੇਟ ਵੀ ਬਰਾਮਦ ਕੀਤਾ। ਪੈਕੇਟ ਵਿੱਚੋਂ 540 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।

