DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਮੁਕਾਬਲੇ ’ਚ ਦਾਸੂਵਾਲ ਗਰੋਹ ਦੇ ਚਾਰ ਮੈਂਬਰ ਜ਼ਖ਼ਮੀ

ਮੁਲਜ਼ਮਾਂ ਕੋਲੋਂ ਅਸਲਾ ਬਰਾਮਦ; ਫਿਰੌਤੀ ਲਈ ਡਾਕਟਰ ਦੇ ਘਰ ’ਤੇ ਚਲਾਈਆਂ ਸਨ ਗੋਲੀਆਂ

  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਤਰਨ ਤਾਰਨ ਪੁਲੀਸ ਨੇ ਗੈਂਗਸਟਰਾਂ ਖ਼ਿਲਾਫ਼ ਕਰਵਾਈ ਕਰਦਿਆਂ ਥਾਣਾ ਸਦਰ ਪੱਟੀ ਦੇ ਪਿੰਡ ਦਾਸੂਵਾਲ ਕੋਲੋਂ ਪੁਲੀਸ ਮੁਕਾਬਲੇ ਵਿੱਚ ਨਾਮੀ ਪ੍ਰਭ ਦਾਸੂਵਾਲ ਗਰੋਹ ਦੇ ਚਾਰ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਤਰਨ ਤਾਰਨ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਦੋ ਰਾਈਫਲਾਂ, ਇਕ ਪਿਸਤੌਲ ਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਗਏ ਹਨ| ਜ਼ਿਲ੍ਹਾ ਪੁਲੀਸ ਮੁਖੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਪ੍ਰਭ ਦਾਸੂਵਾਲ ਦੇ ਸਾਥੀਆਂ ਨੇ ਅੱਜ ਪਹਿਲਾਂ ਭਿੱਖੀਵਿੰਡ ਦੇ ਡਾ. ਚੋਪੜਾ ਦੇ ਘਰ ’ਤੇ ਗੋਲੀਆਂ ਚਲਾਈਆਂ| ਡਾ. ਚੋਪੜਾ ਨੇ ਪ੍ਰਭ ਦਾਸੂਵਾਲ ਨੂੰ ਫ਼ਿਰੌਤੀ ਦੇਣ ਤੋਂ ਇਨਕਾਰ ਕੀਤਾ ਸੀ| ਇਸ ਤੋਂ ਬਾਅਦ ਉਨ੍ਹਾਂ ਨੇ ਸੇਂਟ ਕਰੀਬ ਸਕੂਲ ਦਾਸੂਵਾਲ ’ਤੇ ਗੋਲੀਆਂ ਚਲਾਈਆਂ ਅਤੇ ਉਹ ਗੋਲੀਆਂ ਚਲਾਉਣ ਉਪਰੰਤ ਪ੍ਰਭ ਦਾਸੂਵਾਲ ਦੇ ਕਰੀਬੀ ਰਿਸ਼ਤੇਦਾਰ ਗੁਰਸਾਹਿਬ ਸਿੰਘ ਵਾਸੀ ਦਾਸੂਵਾਲ ਦੇ ਘਰ ਅੰਦਰ ਜਾ ਲੁਕੇ| ਪੁਲੀਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਆਤਮ-ਸਮਰਪਣ ਕਰਨ ਲਈ ਆਖਿਆ ਪਰ ਉਨ੍ਹਾਂ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ| ਪੁਲੀਸ ਦੀ ਜਵਾਬੀ ਗੋਲੀ ਵਿੱਚ ਚਾਰ ਜਣੇ ਜ਼ਖ਼ਮੀ ਹੋ ਗਏ| ਐੱਸ ਐੱਸ ਪੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਰਣਦੀਪ ਸਿੰਘ ਵਾਸੀ ਜੰਡ, ਗੁਰਜੰਟ ਸਿੰਘ ਵਾਸੀ ਜੌਨੇਕੇ, ਮਲਕੀਤ ਸਿੰਘ ਅਤੇ ਜਗਸੀਰ ਸਿੰਘ ਵਾਸੀਆਨ ਦਾਸੂਵਾਲ ਵਜੋਂ ਹੋਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਗਸੀਰ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਵਲੋਂ ਪਿੰਡ ਦੀ ਸਰਪੰਚ ਹੈ| ਪੁਲੀਸ ਅਨੁਸਾਰ ਜ਼ਖ਼ਮੀ ਹੋਏ ਚਾਰ ਮੁਲਜ਼ਮਾਂ ਦੇ ਦੋ ਹੋਰ ਸਾਥੀ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਫ਼ਰਾਰ ਹੋਏ ਮੁਲਜ਼ਮਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ। ਇਸ ਸਬੰਧੀ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ|

Advertisement
Advertisement
×