DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਰ ’ਚ ਅੱਗ ਲੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਬਿਹਾਰ ਦੇ ਜ਼ਿਲ੍ਹਾ ਸਪੋਲ ਦਾ ਰਹਿਣ ਵਾਲਾ ਸੀ ਪਰਿਵਾਰ; ਸਿਲੰਡਰ ਲੀਕ ਹੋਣ ਕਾਰਨ ਹਾਦਸਾ

  • fb
  • twitter
  • whatsapp
  • whatsapp
Advertisement
ਇੱਥੇ ਭੋਗਲਾਂ ਰੋਡ ’ਤੇ ਵਿਕਰਮ ਕਲੋਨੀ ਨੇੜੇ ਕਿਰਾਏ ਦੇ ਮਕਾਨ ਵਿੱਚ ਅੱਗ ਲੱਗਣ ਕਾਰਨ ਪਰਵਾਸੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਘਟਨਾ ਬੀਤੀ ਰਾਤ ਕਰੀਬ 2 ਵਜੇ ਵਾਪਰੀ, ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ। ਮ੍ਰਿਤਕਾਂ ਦੀ ਪਛਾਣ ਬਿਹਾਰ ਦੇ ਜ਼ਿਲ੍ਹਾ ਸਪੋਲ ਦੇ ਵਸਨੀਕ ਜਗਦੀਸ਼ ਚੌਹਾਨ (65), ਉਸ ਦੀ ਪਤਨੀ ਰਾਧਾ ਦੇਵੀ (47), ਉਨ੍ਹਾਂ ਦੇ ਪੁੱਤਰ ਸਰਵਨ ਚੌਹਾਨ (12) ਤੇ ਜਗਦੀਸ਼ ਦੇ ਸਾਲੇ ਲੱਲਣ (30) ਵਜੋਂ ਹੋਈ ਹੈ। ਜਗਦੀਸ਼ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਸੀ।

ਗੁਆਂਢੀਆਂ ਅਨੁਸਾਰ ਉਨ੍ਹਾਂ ਨੂੰ ਅੱਗ ਲੱਗਣ ਬਾਰੇ ਕਾਫ਼ੀ ਦੇਰ ਬਾਅਦ ਪਤਾ ਲੱਗਾ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਮਰੇ ਦੇ ਅੰਦਰੋਂ ਕਿਸੇ ਦੇ ਚੀਕਣ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਚਾਰੇ ਜਣੇ ਇੱਕ ਹੀ ਕਮਰੇ ਵਿੱਚ ਸਨ, ਪਰ ਉਹ ਦਰਵਾਜ਼ੇ ਦਾ ਕੁੰਡਾ ਤੱਕ ਨਹੀਂ ਖੋਲ੍ਹ ਸਕੇ, ਜਿਸ ਕਾਰਨ ਘਟਨਾ ਦੇ ਕਾਰਨਾਂ ’ਤੇ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੋ ਰਹੇ ਹਨ।

Advertisement

ਕਪੂਰਥਲਾ ਵਿੱਚ ਕੰਮ ਕਰਦੇ ਜਗਦੀਸ਼ ਚੌਹਾਨ ਦੇ ਵੱਡੇ ਪੁੱਤਰ ਮਿਥਲੇਸ਼ ਚੌਹਾਨ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਰਾਤ ਨੂੰ ਮੋਬਾਈਲ ਚਾਰਜਰ ’ਚੋਂ ਨਿਕਲੀ ਚੰਗਿਆੜੀ ਕਾਰਨ ਕੋਲ ਪਏ ਸਿਲੰਡਰ ਦੀ ਲੀਕ ਹੋ ਰਹੀ ਗੈਸ ਨੇ ਅੱਗ ਫੜ ਲਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

ਥਾਣਾ ਸਿਟੀ ਦੇ ਮੁੱਖ ਅਫਸਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮਿਥਲੇਸ਼ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

Advertisement
×