ਸਾਢੇ ਚਾਰ ਕਿਲੋ ਹੈਰੋਇਨ ਅਤੇ ਡਰੋਨ ਬਰਾਮਦ
ਥਾਣਾ ਖੇਮਕਰਨ ਅਤੇ ਖਾਲੜਾ ਪੁਲੀਸ ਨੇ ਬੀਐੱਸਐੱਫ ਨਾਲ ਸਾਂਝੇ ਤੌਰ ’ਤੇ ਇਲਾਕੇ ਵਿੱਚ ਤਿੰਨ ਥਾਵਾਂ ’ਤੇ ਤਲਾਸ਼ੀ ਦੌਰਾਨ ਪਾਕਿਸਤਾਨ ਤੋਂ ਆਈ ਹੈਰੋਇਨ ਤੇ ਇੱਕ ਡਰੋਨ ਬਰਾਮਦ ਕੀਤਾ ਹੈ| ਇਸ ਸਬੰਧੀ ਖੇਮਕਰਨ ਪੁਲੀਸ ਨੇ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Advertisement
ਥਾਣਾ ਖੇਮਕਰਨ ਅਤੇ ਖਾਲੜਾ ਪੁਲੀਸ ਨੇ ਬੀਐੱਸਐੱਫ ਨਾਲ ਸਾਂਝੇ ਤੌਰ ’ਤੇ ਇਲਾਕੇ ਵਿੱਚ ਤਿੰਨ ਥਾਵਾਂ ’ਤੇ ਤਲਾਸ਼ੀ ਦੌਰਾਨ ਪਾਕਿਸਤਾਨ ਤੋਂ ਆਈ ਹੈਰੋਇਨ ਤੇ ਇੱਕ ਡਰੋਨ ਬਰਾਮਦ ਕੀਤਾ ਹੈ| ਇਸ ਸਬੰਧੀ ਖੇਮਕਰਨ ਪੁਲੀਸ ਨੇ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਜ਼ਿਲ੍ਹਾ ਪੁਲੀਸ ਨੇ ਦੱਸਿਆ ਕਿ ਖੇਮਕਰਨ ਪੁਲੀਸ ਅਤੇ ਬੀਐੱਸਐੱਫ ਨੇ ਪਿੰਡ ਮਹਿੰਦੀਪੁਰ ਦੇ ਸ਼ਮਸ਼ਾਨਘਾਟ ਨੇੜਿਓਂ ਪਿੰਡ ਵਾਸੀ ਗੁਰਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਪੈਕੇਟ ਬਰਾਮਦ ਕੀਤਾ ਜਿਸ ਵਿੱਚੋਂ ਤਿੰਨ ਕਿਲੋ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਐੱਸਐੱਚਓ ਸਬ-ਇੰਸਪੈਕਟਰ ਬਲਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪਿੰਡ ਮਾਛੀਕੇ ਦੇ ਬਾਹਰਵਾਰ ਤੋਂ ਮੋਟਰਸਾਈਕਲ ’ਤੇ ਜਾਂਦੇ ਦੋ ਜਣਿਆਂ ਨੂੰ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ|
Advertisement
Advertisement
×