DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਪੰਜ ਤੱਤਾਂ ’ਚ ਵਲੀਨ

ਸਰਕਾਰੀ ਸਨਮਾਨ ਨਾਲ ਸਸਕਾਰ; ਵੱਡੀ ਗਿਣਤੀ ਰਾਜਸੀ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਅੰਤਿਮ ਵਿਦਾਇਗੀ

  • fb
  • twitter
  • whatsapp
  • whatsapp
featured-img featured-img
ਅੰਤਿਮ ਰਸਮਾਂ ਨਿਭਾਉਂਦੇ ਹੋਏ ਹਰਿੰਦਰਪਾਲ ਟੌਹੜਾ ਤੇ ਹੋਰ ਆਗੂ।
Advertisement

ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਅੱਜ ਇੱਥੇ ਭਾਦਸੋਂ ਖੇਤਰ ਦੇ ਪਿੰਡ ਟੌਹੜਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਨ੍ਹਾਂ ਦਾ ਜੱਦੀ ਪਿੰਡ ਥੂਹੀ ਸੀ ਪਰ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹੋਣ ਕਰ ਕੇ ਉਹ ਮੁੱਖ ਰੂਪ ’ਚ ਟੌਹੜਾ ਪਿੰਡ ’ਚ ਹੀ ਵਿਚਰਦੇ ਰਹੇ ਹਨ। ਹਰਮੇਲ ਟੌਹੜਾ ਤਾਉਮਰ ਆਪਣੇ ਅਣਖੀਲੇ, ਨਿਡਰ, ਬੇਬਾਕ ਸੁਭਾਅ ਵਾਲ਼ੇ ਸ਼ਖ਼ਸ ਵਜੋਂ ਜਾਣੇ ਜਾਂਦੇ ਸਨ।

ਉਹ 1997 ’ਚ ਡਕਾਲ਼ਾ ਦੇ ਵਿਧਾਇਕ ਵਜੋਂ ਬਾਦਲ ਸਰਕਾਰ ’ਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਬਣੇ ਸਨ। ਮੰਤਰੀ ਰਹੇ ਹੋਣ ਕਰ ਕੇ ਨਿਰਧਾਰਤ ਸਰਕਾਰੀ ਨਿਯਮਾਂ ਤਹਿਤ ਪੁਲੀਸ ਦੀ ਇੱਕ ਟੁਕੜੀ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਗਾਰਡ ਆਫ ਆਨਰ ਦਿੰਦਿਆਂ ਹਵਾਈ ਫ਼ਾਇਰ ਕਰ ਕੇ ਸਲਾਮੀ ਦਿੱਤੀ। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚਿਖਾ ’ਤੇ ਰੀਥ ਰੱਖ ਕੇ ਮੁੱਖ ਮੰਤਰੀ ਦੀ ਤਰਫ਼ੋਂ ਸ਼ਰਧਾ ਅਰਪਿਤ ਕੀਤੀ। ਉਨ੍ਹਾਂ ਦੀ ਪਤਨੀ ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਕੌਰ ਟੌਹੜਾ, ਪੁੱਤਰ ਸਾਬਕਾ ਚੇਅਰਮੈਨ ਹਰਿੰਦਰਪਾਲ ਟੌਹੜਾ, ਕੰਵਰਵੀਰ ਟੌਹੜਾ, ਨੂੰਹਾਂ ਹਰਨੀਤ ਕੌਰ ਤੇ ਮਹਿਰੀਨ ਕਾਲੇਕਾ, ਧੀਆਂ ਜਸਪ੍ਰੀਤ ਕੌਰ ਤੇ ਗੁਰਮਨਪ੍ਰੀਤ ਕੌਰ ਸਣੇ ਨਜ਼ਦੀਕੀ ਰਿਸ਼ਤੇਦਾਰ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਆਦਿ ਨਾਲ ਮੁਲਾਕਾਤ ਲੋਕਾਂ ਨੇ ਦੁੱਖ ਸਾਂਝਾ ਕੀਤਾ। ਸ੍ਰੀ ਟੌਹੜਾ ਦੀ ਚਿਖਾ ਨੂੰ ਅਗਨੀ ਦੋਵਾਂ ਪੁੱਤਰਾਂ ਨੇ ਦਿਖਾਈ।

Advertisement

ਸ੍ਰੀ ਟੌਹੜਾ ਦੇ ਸਸਕਾਰ ਮੌਕੇ ਪੁੱਜੀਆਂ ਸ਼ਖ਼ਸੀਅਤਾਂ ’ਚ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਹਰਜਿੰਦਰ ਸਿੰਘ ਧਾਮੀ, ਗਿਆਨੀ ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਦਲਜੀਤ ਸਿੰਘ ਚੀਮਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਮਹੇਸ਼ਇੰਦਰ ਗਰੇਵਾਲ, ਸੁਰਜੀਤ ਸਿੰਘ ਗੜ੍ਹੀ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੰਜੋਲੀ, ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਸ਼ਰਨਜੀਤ ਜੋਗੀਪੁਰ, ਰਾਜੂ ਖੰਨਾ, ਸੁੱਚਾ ਸਿੰਘ ਛੋਟੇਪੁਰ, ਇਕਬਾਲ ਝੂੰਦਾ, ਦੇਵ ਮਾਨ, ਅਨਿਲ ਸ਼ਰੀਨ, ਜੈ ਇੰਦਰ ਕੌਰ, ਹਰਵਿੰਦਰ ਹਰਪਾਲਪੁਰ, ਫੌਜਇੰਦਰ ਮੁਖਮੈਲਪੁਰ, ਲਖਬੀਰ ਲੌਟ, ਮੱਖਣ ਲਾਲਕਾ, ਦੀਦਾਰ ਸਿੰਘ ਭੱਟੀ, ਰਣਧੀਰ ਸਮੂਰਾਂ, ਸੁਖਜੀਤ ਬਘੌਰਾ, ਜੋਗਿੰਦਰ ਸਿੰਘ ਪੰਛੀ, ਜੰਗ ਸਿੰਘ ਇਟਲੀ, ਭੁਪਿੰਦਰ ਬਧੌਛੀ, ਹਰਬੰਸ ਮੰਝਪੁਰ, ਸ਼ਰਨਜੀਤ ਚਨਾਰਥਲ, ਹਰਵਿੰਦਰ ਕੋਹਲੇਮਾਜਰਾ ਭੰਗੂ ਆਦਿ ਸ਼ਾਮਲ ਹਨ।

ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 28 ਨੂੰ

ਹਰਮੇਲ ਸਿੰਘ ਟੌਹੜਾ ਦੇ ਪੁੱਤਰਾਂ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਨੇ ਦੱਸਿਆ ਕਿ ਅੰਗੀਠਾ ਸੰਭਾਲਣ ਦੀ ਰਸਮ 24 ਸਤੰਬਰ ਨੂੰ ਹੋਵੇਗੀ। ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 28 ਸਤੰਬਰ ਨੂੰ ਅਨਾਜ ਮੰਡੀ ਟੌਹੜਾ ਵਿੱਚ ਹੋਵੇਗਾ।

Advertisement
×