ਕੁਆਲਾਲੰਪੁਰ ਤੋਂ ਆਏ ਦੋ ਯਾਤਰੀਆਂ ਕੋਲੋਂ 11 ਲੱਖ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ
ਟ੍ਰਿਬਿਉੂਨ ਨਿਊਜ਼ ਸਰਵਿਸ ਅੰਮ੍ਰਿਤਸਰ, 8 ਜੂਨ ਇੱਥੋਂ ਦੇ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਕੁਆਲਾਲੰਪੁਰ ਤੋਂ ਆਏ ਦੋ ਯਾਤਰੀਆਂ ਕੋਲੋਂ ਲਗਪਗ 10.88 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਸਿਗਰਟਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਇਆ ਜਾ ਰਿਹਾ ਸੀ। ਕਸਟਮ...
Advertisement
ਟ੍ਰਿਬਿਉੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜੂਨ
Advertisement
ਇੱਥੋਂ ਦੇ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਕੁਆਲਾਲੰਪੁਰ ਤੋਂ ਆਏ ਦੋ ਯਾਤਰੀਆਂ ਕੋਲੋਂ ਲਗਪਗ 10.88 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਸਿਗਰਟਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਇਆ ਜਾ ਰਿਹਾ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰੀ ਹਵਾਈ ਕੰਪਨੀ ਏਅਰ ਏਸ਼ੀਆ ਦੀ ਉਡਾਣ ਰਾਹੀਂ ਭਾਰਤ ਪੁੱਜੇ ਸਨ। ਦੋਵਾਂ ਕੋਲੋਂ 10 ਲੱਖ 88 ਹਜ਼ਾਰ ਮੁੱਲ ਦੀਆਂ ਗੋਲਡ ਫਲੇਕ ਨਾਂ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਹੋਈਆਂ। ਯਾਤਰੀਆਂ ਦੀ ਸ਼ਨਾਖਤ ਮੁਹੰਮਦ ਇਜ਼ਹਾਰ ਅਤੇ ਜੁਬੇਰ ਆਲਮ ਵਜੋਂ ਹੋਈ ਹੈ। ਮੁਹੰਮਦ ਇਜ਼ਹਾਰ ਕੋਲੋਂ 160 ਬਕਸੇ ਅਤੇ ਜੁਬੇਰ ਕੋਲੋਂ ਵੀ 160 ਬਕਸੇ ਸਿਗਰਟਾਂ ਦੇ ਬਰਾਮਦ ਹੋਏ ਜਿਨ੍ਹਾਂ ਵਿੱਚ 64 ਹਜ਼ਾਰ ਵਿਦੇਸ਼ੀ ਸਿਗਰਟਾਂ ਸਨ।
Advertisement
×