DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਤਲੁਜ ’ਚ ਆਏ ਹੜ੍ਹ ਨੇ ਤਬਾਹੀ ਮਚਾਈ

ਸੈਂਕੜੇ ਏਕੜ ਫ਼ਸਲ ਪਾਣੀ ਦੀ ਮਾਰ ਹੇਠ; ਕਈ ਘਰਾਂ ਵਿੱਚ ਵਡ਼ਿਆ ਪਾਣੀ; ਲੋਕਾਂ ਵੱਲੋਂ ਰਾਹਤ ਨਾ ਮਿਲਣ ਦਾ ਦੋਸ਼
  • fb
  • twitter
  • whatsapp
  • whatsapp
featured-img featured-img
ਸਰਹੱਦੀ ਇਲਾਕੇ ਦੇ ਖੇਤਾਂ ਵਿੱਚ ਖੜ੍ਹਾ ਪਾਣੀ।
Advertisement
ਸਰਹੱਦੀ ਇਲਾਕੇ ਵਿੱਚ ਵਗਦੇ ਸਤਲੁਜ ਦਰਿਆ ਵਿੱਚ ਆਏ ਹੜ੍ਹ ਨੇ ਹੋਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਦਰਜਨ ਭਰ ਤੋਂ ਵੱਧ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਚੁੱਕੀ ਹੈ। ਇਸ ਤੋਂ ਇਲਾਵਾ ਪਿੰਡਾਂ ਦੀਆਂ ਢਾਣੀਆਂ ਵਿੱਚ ਰਹਿੰਦੇ ਲੋਕਾਂ ਦੇ ਘਰ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਸਰਹੱਦੀ ਪਿੰਡ ਝੰਗੜ ਭੈਣੀ, ਰਾਮ ਸਿੰਘ ਭੈਣੀ, ਰੇਤੇ ਵਾਲੀ ਭੈਣੀ, ਵਾਲ੍ਹੇ ਸ਼ਾਹ ਹਿਥਾੜ, ਢਾਣੀ ਸੱਦਾ ਸਿੰਘ, ਮੁਹਾਰ ਜਮਸ਼ੇਰ, ਦੋਨਾਂ ਨਾਨਕਾ, ਤੇਜਾ ਰੁਹੇਲਾ, ਚੱਕ ਰੁਹੇਲਾ, ਮੁਹਾਰ ਜਮਸ਼ੇਰ, ਗੁੱਦੜ ਭੈਣੀ, ਘੁਰਕਾ ਅਤੇ ਹੋਰ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ। ਪ੍ਰਭਾਵਿਤ ਲੋਕਾਂ ਅਨੁਸਾਰ ਹੁਣ ਤੱਕ ਇਨ੍ਹਾਂ ਪਿੰਡਾਂ ਦੀ ਕਰੀਬ 3000 ਏਕੜ ਤੋਂ ਵੱਧ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ।

ਪਿੰਡ ਝੰਗੜ ਭੈਣੀ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਕਰੀਬ 300 ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ। ਪਿੰਡ ਰਾਮ ਸਿੰਘ ਵਾਲੀ ਭੈਣੀ ਵਾਸੀ ਓਮ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਹੜ੍ਹ ਕਾਰਨ ਉਨ੍ਹਾਂ ਦੇ ਪਿੰਡ ਦੀ ਕਰੀਬ 250 ਏਕੜ ਤੋਂ ਜ਼ਿਆਦਾ ਫ਼ਸਲ ਨੁਕਸਾਨੀ ਗਈ ਹੈ ਅਤੇ ਕੁਝ ਮਕਾਨਾਂ ਨੇੜੇ ਪਾਣੀ ਪਹੁੰਚ ਚੁੱਕਿਆ ਹੈ। ਪਿੰਡ ਰੇਤੇ ਵਾਲੀ ਭੈਣੀ ਵਾਸੀ ਬਚਨ ਸਿੰਘ, ਭਗਵਾਨ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਕਰੀਬ 500 ਤੋਂ 600 ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ। ਇਸ ਤੋਂ ਇਲਾਵਾ ਢਾਣੀਆਂ ਵਿੱਚ ਰਹਿੰਦੇ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ। ਪਿੰਡ ਵਾਲ੍ਹੇ ਸ਼ਾਹ ਹਿਥਾੜ ਅਤੇ ਢਾਣੀ ਸੱਦਾ ਸਿੰਘ ਵੀ ਹੜ੍ਹ ਦੀ ਮਾਰ ਹੇਠ ਆ ਗਏ ਹਨ। ਇਨ੍ਹਾਂ ਪਿੰਡਾਂ ਦੀ ਕਰੀਬ 600 ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਚੁੱਕੀ ਹੈ। ਢਾਣੀ ਸੱਦਾ ਸਿੰਘ ਵਾਸੀ ਸੋਨਾ ਸਿੰਘ ਤੇ ਸ਼ਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਕਰੀਬ 400 ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ। ਪਿੰਡ ਦੋਨਾਂ ਨਾਨਕਾ, ਤੇਜਾ ਰੁਹੇਲਾ, ਚੱਕ ਰੁਹੇਲਾ, ਮੁਹਾਰ ਜਮਸ਼ੇਰ, ਗੁੱਦੜ ਭੈਣੀ ਅਤੇ ਹੋਰ ਨੇੜਲੇ ਪਿੰਡਾਂ ਦਾ ਵੀ ਇਹੀ ਹਾਲ ਹੈ। ਸੱਤਾ ਧਿਰ ਦੇ ਵਿਧਾਇਕਾਂ ਅਤੇ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਗੇੜੇ ਮਾਰੇ ਜਾ ਰਹੇ ਹਨ। ਉਧਰ, ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਰਾਹਤ ਦੇਣ ਦੀ ਥਾਂ ਸਿਰਫ਼ ਉਨ੍ਹਾਂ ਦਾ ਹਾਲ ਜਾਣ ਕੇ ਹਰ ਕੋਈ ਵਾਪਸ ਤੁਰਦਾ ਬਣਦਾ ਹੈ।

Advertisement

Advertisement
×