ਘੱਗਰ ਦਰਿਆ ਵਿੱਚ ਹੜ੍ਹ; ਰਾਜਪੁਰਾ ਦੇ ਪਿੰਡਾਂ ਨੂੰ ਚਿਤਾਵਨੀ ਜਾਰੀ
ਪਟਿਆਲਾ ਪ੍ਰਸ਼ਾਸਨ ਵੱਲੋਂ ਭਾਂਖਰਪੁਰ ਵਿਖੇ ਪਾਣੀ ਦਾ ਪੱਧਰ ਵਧਣ ਕਾਰਨ ਸਾਵਧਾਨੀ ਵਰਤਣ ਦੀ ਅਪੀਲ
Advertisement
ਸੂਬੇ ਦੇ ਵਿੱਚ ਲਗਾਤਾਰ ਤੇਜ਼ ਮੀਂਹ ਦੇ ਚਲਦਿਆਂ ਘੱਗਰ ਦਰਿਆ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਭੰਖਰਪੁਰ ਵਿਖੇ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ, ਜਿਸ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜਪੁਰਾ ਸਬ-ਡਵੀਜ਼ਨ ਦੇ ਕਈ ਪਿੰਡਾਂ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ।
ਰਾਜਪੁਰਾ ਦੇ ਐਸਡੀਐਮ ਅਵਿਕੇਸ਼ ਗੁਪਤਾ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਘਨੌਰ ਅਤੇ ਸਨੌਰ ਵਿੱਚ ਸਥਿਤ ਪਿੰਡਾਂ ਉਂਟਸਾਰ, ਨਨਹੇੜੀ, ਸੰਜਰਪੁਰ, ਲੱਛਰੂ, ਕਮਲਪੁਰ, ਰਾਮਪੁਰ, ਸੌਂਟਾ, ਮਾਰੂ ਅਤੇ ਚਮਾਰੂ ਦੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਘੱਗਰ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
Advertisement
ਉਨ੍ਹਾਂ ਕਿਹਾ ਕਿ ਕਿਸੇ ਵੀ ਸਹਾਇਤਾ ਜਾਂ ਐਮਰਜੈਂਸੀ ਦੀ ਸੂਚਨਾ ਦੇਣ ਲਈ ਲੋਕ ਰਾਜਪੁਰਾ ਵਿੱਚ ਹੜ੍ਹ ਕੰਟਰੋਲ ਰੂਮ ਨਾਲ 01762-224132 'ਤੇ ਸੰਪਰਕ ਕਰ ਸਕਦੇ ਹਨ।
Advertisement
×