ਸਕੂਲ ਬੱਸ ਹੇਠ ਆਉਣ ਕਾਰਨ ਪੰਜ ਸਾਲਾ ਬੱਚੀ ਦੀ ਮੌਤ
ਆਦਮਪੁਰ ਦੇ ਇੱਕ ਪ੍ਰਾਈਵੇਟ ਸਕੂਲ ਦੀ ਪੰਜ ਸਾਲਾ ਵਿਦਿਆਰਥਣ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਯੂਕੇਜੀ ’ਚ ਪੜ੍ਹਦੀ ਕੀਰਤ ਕੌਰ ਵਾਸੀ ਉਦੇਸੀਆਂ ਜਦੋਂ ਸਵੇਰੇ ਸਕੂਲ ਬੱਸ ’ਚੋਂ ਉਤਰਨ ਲੱਗੀ ਤਾਂ ਡਰਾਈਵਰ ਨੇ ਬੱਸ ਚਲਾ ਦਿੱਤੀ,...
Advertisement
ਆਦਮਪੁਰ ਦੇ ਇੱਕ ਪ੍ਰਾਈਵੇਟ ਸਕੂਲ ਦੀ ਪੰਜ ਸਾਲਾ ਵਿਦਿਆਰਥਣ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਯੂਕੇਜੀ ’ਚ ਪੜ੍ਹਦੀ ਕੀਰਤ ਕੌਰ ਵਾਸੀ ਉਦੇਸੀਆਂ ਜਦੋਂ ਸਵੇਰੇ ਸਕੂਲ ਬੱਸ ’ਚੋਂ ਉਤਰਨ ਲੱਗੀ ਤਾਂ ਡਰਾਈਵਰ ਨੇ ਬੱਸ ਚਲਾ ਦਿੱਤੀ, ਜਿਸ ਕਾਰਨ ਉੁਹ ਬੱਸ ਦੇ ਅਗਲੇ ਟਾਇਰ ਹੇਠ ਆ ਗਈ ਤੇ ਉਸ ਦੀ ਮੌਤ ਹੋ ਗਈ। ਇਸ ਬਾਰੇ ਪਤਾ ਲੱਗਣ ਮਗਰੋਂ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਸਕੂਲ ਵਿੱਚ ਇਕੱਠੇ ਹੋ ਗਏ। ਮਗਰੋਂ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾਂ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਆਦਮਪੁਰ ਮਿਗਲਾਨੀ ਹਸਪਤਾਲ ਨੇੜੇ ਜਾਮ ਲਾ ਦਿੱਤਾ। ਪੁਲੀਸ ਨੇ ਅਤੇ ਸਕੂਲ ਕਮੇਟੀ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement