ਟਾਂਗਰੀ ਨਦੀ ਦਾ ਪਾਣੀ ਦੇਖਣ ਆਏ ਪੰਜ ਨਾਬਾਲਗ ਡੁੱਬੇ
ਚਾਰ ਬੱਚੇ ਸੁਰੱਖਿਅਤ ਬਾਹਰ ਕੱਢੇ; ਐਨਡੀਆਰਐੱਫ ਦੀ ਸਹਾਇਤਾ ਨਾਲ ਗੋਤਾਖੋਰਾਂ ਵੱਲੋਂ ਇੱਕ ਬੱਚੇ ਦੀ ਭਾਲ ਜਾਰੀ
Advertisement
ਜ਼ਿਲ੍ਹਾ ਪਟਿਆਲਾ ਦੇ ਪਿੰਡ ਅਹਿਰੂ ਖੁਰਦ ਦੇ ਪੰਜ ਨਾਬਾਲਗ ਟਾਂਗਰੀ ਨਦੀ ਦੇ ਪਾਣੀ ਵਿੱਚ ਡੁੱਬ ਗਏ। ਹਾਲਾਂਕਿ ਉਨ੍ਹਾਂ ਵਿੱਚੋਂ ਚਾਰ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਪਰ ੳਨ੍ਹਾਂ ਵਿਚੋਂ ਇੱਕ ਬੱਚਾ ਲਾਪਤਾ ਹੈ। ਟਾਂਗਰੀ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਬੱਚੇ ਟਾਂਗਰੀ ਨਦੀ 'ਤੇ ਪਾਣੀ ਦੇਖਣ ਲਈ ਆਏ ਸਨ ਕਿ ਅਚਾਨਕ ਹੀ ਉਹ ਪੰਜੇ ਬੱਚੇ ਪਾਣੀ ’ਚ ਰੁੜ੍ਹ ਗਏ।
ਚਾਰ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦਕਿ ਇੱਕ ਬੱਚੇ ਦੀ ਐੱਨਡੀਆਰਐੱਫ ਦੀ ਸਹਾਇਤਾ ਨਾਲ ਗੋਤਾ ਖੋਰ ਟੀਮ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਖ਼ਬਰ ਲਿਖੇ ਜਾਣ ਤੱਕ ਲਾਪਤਾ ਬੱਚੇ ਕੋਈ ਥਹੁ ਪਤਾ ਨਹੀਂ ਸੀ ਸਕਿਆ।
Advertisement
×