DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਹਾਲੀ ਦੇ ਜੋੜੇ ਸਣੇ ਪੰਜ ਡਾਕਟਰਾਂ ਨੇ ਵਿਸਤਾਰਾ ਦੀ ਉਡਾਣ ’ਚ ਬੱਚੀ ਦੀ ਜਾਨ ਬਚਾਈ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 28 ਅਗਸਤ ਵਿਸਤਾਰਾ ਦੀ ਅੱਜ ਬੰਗਲੂਰੂ ਤੋਂ ਦਿੱਲੀ ਆ ਰਹੀ ਉਡਾਣ ਵਿੱਚ ਦੋ ਸਾਲਾ ਬੱਚੀ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਵਿੱਚ ਮੁਹਾਲੀ ਨਾਲ ਸਬੰਧਤ ਡਾਕਟਰ ਜੋੜਾ ਵੀ ਸ਼ਾਮਲ ਸੀ। ਨਵਦੀਪ ਕੌਰ ਤੇ ਉਸ ਦਾ ਪਤੀ...
  • fb
  • twitter
  • whatsapp
  • whatsapp
featured-img featured-img
ਲੜਕੀ ਦੀ ਜਾਨ ਬਚਾਉਣ ਵਾਲੀ ਨਰਦੀਪ ਕੌਰ (ਸੱਜੇ ਤੋਂ ਤੀਜੀ) ਤੇ ਉਸ ਦੇ ਪਤੀ ਦਮਨਦੀਪ ਸਿੰਘ (ਖੱਬੇ ਤੋਂ ਦੂਜੇ) ਆਪਣੇ ਏਮਜ਼ ਦੇ ਸਾਥੀ ਡਾਕਟਰਾਂ ਨਾਲ। -ਫੋਟੋ: ਮਾਨਸ ਰੰਜਨ ਭੂਈ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 28 ਅਗਸਤ

Advertisement

ਵਿਸਤਾਰਾ ਦੀ ਅੱਜ ਬੰਗਲੂਰੂ ਤੋਂ ਦਿੱਲੀ ਆ ਰਹੀ ਉਡਾਣ ਵਿੱਚ ਦੋ ਸਾਲਾ ਬੱਚੀ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਵਿੱਚ ਮੁਹਾਲੀ ਨਾਲ ਸਬੰਧਤ ਡਾਕਟਰ ਜੋੜਾ ਵੀ ਸ਼ਾਮਲ ਸੀ। ਨਵਦੀਪ ਕੌਰ ਤੇ ਉਸ ਦਾ ਪਤੀ ਦਮਨਦੀਪ ਸਿੰਘ ਏਮਜ਼ ਦੇ ਉਨ੍ਹਾਂ ਪੰਜ ਡਾਕਟਰਾਂ ਵਿੱਚ ਸ਼ੁਮਾਰ ਸਨ, ਜੋ ਇੰਡੀਅਨ ਸੁਸਾਇਟੀ ਫਾਰ ਵਾਸਕੁਲਰ ਐਂਡ ਇੰਟਰਵੈਨਸ਼ਨਲ ਰੇਡੀਓਲੋਜੀ ਕਾਨਫਰੰਸ ਤੋਂ ਵਾਪਸ ਪਰਤ ਰਹੇ ਸਨ। ਇਸ ਬੱਚੀ ਨੂੰ ਉਡਾਣ ਦੌਰਾਨ ਦਿਲ ਦਾ ਦੌਰਾ ਪਿਆ ਤਾਂ ਮੁਸਾਫਰਾਂ ਵਿਚ ਮੌਜੂਦ ਇਹ ਡਾਕਟਰ ਫੌਰੀ ਹਰਕਤ ਵਿਚ ਆ ਗਏ। ਉਨ੍ਹਾਂ ਫੌਰੀ ਬੱਚੀ ਦਾ ਇਲਾਜ ਕੀਤਾ ਤੇ ਉਸ ਦੇ ਸਾਹ ਵਾਪਸ ਲਿਆਂਦੇ। ਇਸ ਬੱਚੀ ਦਾ 20 ਦਿਨ ਪਹਿਲਾਂ ਹੀ ਦਿਲ ਦਾ ਅਪਰੇਸ਼ਨ ਹੋਇਆ ਸੀ। ਨਵਦੀਪ ਕੌਰ ਏਮਸ਼ ਦੇ ਐਨਸਥੀਜ਼ੀਆ ਵਿਭਾਗ ਵਿੱਚ ਕੰਮ ਕਰਦੀ ਹੈ ਜਦੋਂਕਿ ਉਸ ਦੇ ਪਤੀ ਦਮਨਦੀਪ ਸਿੰਘ ਏਮਜ਼ ਦਿੱਲੀ ਤੋਂ ਕਾਰਡੀਅਕ ਰੇਡੀਓਲੋਜੀ ਵਿੱਚ ਡੀਐੱਮ ਕਰ ਰਹੇ ਹਨ।

Advertisement
×