ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗੀ

ਲੁਧਿਆਣਾ: ਫੋਕਲ ਪੁਆਇੰਟ ਦੇ ਰਾਜੀਵ ਗਾਂਧੀ ਕਲੋਨੀ ਇਲਾਕੇ ਵਿੱਚ ਅੱਜ ਸਵੇਰੇ ਗੈਸ ਲੀਕ ਹੋਣ ਕਾਰਨ ਘਰ ਵਿੱਚ ਅੱਗ ਲੱਗ ਗਈ। ਇਹ ਹਾਦਸਾ ਖਾਣਾ ਬਣਾਉਣ ਸਮੇਂ ਹੋਇਆ। ਅੱਗ ਕਾਰਨ ਪਤੀ-ਪਤਨੀ ਝੁਲਸ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਅੱਗ ਬੁਝਾ ਕੇ ਵਿਕਾਸ ਤੇ...
Advertisement

ਲੁਧਿਆਣਾ:

ਫੋਕਲ ਪੁਆਇੰਟ ਦੇ ਰਾਜੀਵ ਗਾਂਧੀ ਕਲੋਨੀ ਇਲਾਕੇ ਵਿੱਚ ਅੱਜ ਸਵੇਰੇ ਗੈਸ ਲੀਕ ਹੋਣ ਕਾਰਨ ਘਰ ਵਿੱਚ ਅੱਗ ਲੱਗ ਗਈ। ਇਹ ਹਾਦਸਾ ਖਾਣਾ ਬਣਾਉਣ ਸਮੇਂ ਹੋਇਆ। ਅੱਗ ਕਾਰਨ ਪਤੀ-ਪਤਨੀ ਝੁਲਸ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਅੱਗ ਬੁਝਾ ਕੇ ਵਿਕਾਸ ਤੇ ਉਸ ਦੀ ਪਤਨੀ ਰੀਟਾ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ ਤੋਂ ਬਾਅਦ ਫੋਕਲ ਪੁਆਇੰਟ ਥਾਣੇ ਦੀ ਪੁਲੀਸ ਵੀ ਪਹੁੰਚ ਗਈ। ਗੁਆਂਢਣ ਔਰਤ ਰੀਤੂ ਨੇ ਦੱਸਿਆ ਕਿ ਰੀਟਾ ਅਤੇ ਵਿਕਾਸ ਦਾ ਰੌਲਾ ਸੁਣ ਕੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ। ਉਸ ਨੇ ਦੱਸਿਆ ਕਿ ਲੋਕਾਂ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਰੀਟਾ ਨੂੰ ਮੁੱਢਲੀ ਸਹਾਇਤਾ ਦੇ ਕੇ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਹੈ। -ਟਨਸ

Advertisement

Advertisement