ਰੇਲਵੇ ਫਾਟਕ ਤੋੜਨ ’ਤੇ ਜੁਰਮਾਨਾ
ਲੰਘੀ ਰਾਤ ਮਾਨਸਾ ਸ਼ਹਿਰ ਵਿਚਲੇ ਰੇਲਵੇ ਫਾਟਕ ਨੂੰ ਇੱਕ ਵਿਅਕਤੀ ਨੇ ਗੱਡੀ ਮਾਰ ਕੇ ਤੋੜ ਦਿੱਤਾ। ਇਸ ਮਗਰੋਂ ਰੇਲਵੇ ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕਰਨ ’ਤੇ ਉਸ ਨੂੰ ਜੁਰਮਾਨੇ ਦੀ...
Advertisement
ਲੰਘੀ ਰਾਤ ਮਾਨਸਾ ਸ਼ਹਿਰ ਵਿਚਲੇ ਰੇਲਵੇ ਫਾਟਕ ਨੂੰ ਇੱਕ ਵਿਅਕਤੀ ਨੇ ਗੱਡੀ ਮਾਰ ਕੇ ਤੋੜ ਦਿੱਤਾ। ਇਸ ਮਗਰੋਂ ਰੇਲਵੇ ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕਰਨ ’ਤੇ ਉਸ ਨੂੰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਅਮਰ ਸਿੰਘ ਵਾਸੀ ਮਾਨਸਾ ਜਦੋਂ ਬੋਲੈਰੋ ਗੱਡੀ ਲੈ ਕੇ ਫਾਟਕ ਲੰਘਣ ਦੀ ਕੋਸ਼ਿਸ ਕਰ ਰਿਹਾ ਸੀ ਤਾਂ ਅਚਾਨਕ ਉਸ ਦੀ ਗੱਡੀ ਬੇਕਾਬੂ ਹੋ ਕੇ ਰੇਲਵੇ ਫਾਟਕ ਵੱਜੀ ਤੇ ਫਾਟਕ ਟੁੱਟਕੇ ਡਿੱਗ ਗਿਆ। ਇਸ ਦੌਰਾਨ ਰੇਲਵੇ ਅਧਿਕਾਰੀਆਂ ਤੇ ਪੁਲੀਸ ਨੇ ਬੋਲੈਰੋ ਚਾਲਕ ਅਮਰ ਸਿੰਘ ਨੂੰ ਕਾਬੂ ਕਰ ਲਿਆ। ਜੀ ਆਰ ਪੀ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਅਮਰ ਸਿੰਘ ਨੂੰ ਫਾਟਕ ਤੋੜਨ ਦੇ ਦੋਸ਼ ਹੇਠ ਕਾਬੂ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਉਸ ਨੂੰ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
Advertisement
Advertisement
×