ਫਿਲਮ ‘ਅਮਰ ਸਿੰਘ ਚਮਕੀਲਾ’ ਦੀ ਇੰਟਰਨੈਸ਼ਨਲ ਐਮੀ ਐਵਾਰਡ ਲਈ ਚੋਣ
ਦਿਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਇੰਟਰਨੈਸ਼ਨਲ ਐਮੀ ਐਵਾਰਡ 2025 ਲਈ ਚੁਣੀ ਗਈ ਹੈ। ਨੈੱਟਫਲਿਕਸ ਬਾਇਓਗ੍ਰਾਫੀਕਲ ਡਰਾਮਾ ਸ਼੍ਰੇਣੀ ਵਿੱਚ ਸਰਵੋਤਮ ਅਦਾਕਾਰ ਵਜੋਂ ਚੋਣ ਹੋਣ ’ਤੇ ਦਿਲਜੀਤ ਨੇ ਇਸ ਦਾ ਸਿਹਰਾ ਫਿਲਮ ਦੇ ਨਿਰਦੇਸ਼ਕ ਨੂੰ ਦਿੱਤਾ ਹੈ।...
ਦਿਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਇੰਟਰਨੈਸ਼ਨਲ ਐਮੀ ਐਵਾਰਡ 2025 ਲਈ ਚੁਣੀ ਗਈ ਹੈ। ਨੈੱਟਫਲਿਕਸ ਬਾਇਓਗ੍ਰਾਫੀਕਲ ਡਰਾਮਾ ਸ਼੍ਰੇਣੀ ਵਿੱਚ ਸਰਵੋਤਮ ਅਦਾਕਾਰ ਵਜੋਂ ਚੋਣ ਹੋਣ ’ਤੇ ਦਿਲਜੀਤ ਨੇ ਇਸ ਦਾ ਸਿਹਰਾ ਫਿਲਮ ਦੇ ਨਿਰਦੇਸ਼ਕ ਨੂੰ ਦਿੱਤਾ ਹੈ। ਦਿਲਜੀਤ ਨੇ ਕਿਹਾ, ‘‘ਇਹ ਸਾਰਾ ਕੁਝ ਇਮਤਿਆਜ਼ ਅਲੀ ਸਰ ਤੁਹਾਡੇ ਕਰਕੇ ਹੈ।’’ 2025 ਦੇ ਇੰਟਰਨੈਸ਼ਨਲ ਐਮੀ ਐਵਾਰਡ ਲਈ ਸਰਵੋਤਮ ਅਦਾਕਾਰਾਂ ਵਿੱਚ ‘ਲੂਡਵਿਗ’ ਲਈ ਡੇਵਿਡ ਮਿਸ਼ੇਲ, ‘ਯੋ ਐਡਿਕਟੋ’ ਲਈ ਓਰੀਓਲ ਪਲਾ, ‘ਵਨ ਹੰਡਰੇਡ ਈਅਰਜ਼ ਆਫ ਸੋਲੀਟਿਊਡ’ ਲਈ ਡਿਏਗੋ ਵਾਸਕੇਜ਼ ਸ਼ਾਮਲ ਹਨ। ‘ਅਮਰ ਸਿੰਘ ਚਮਕੀਲਾ’ ਵਿੱਚ ਅਮਰਜੋਤ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪਰਿਨੀਤੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘‘ਵਾਹ ਮੇਰੀ ਟੀਮ ਚਮਕੀਲਾ ’ਤੇ ਮਾਣ ਹੈ। ਜ਼ਿਕਰਯੋਗ ਹੈ ਕਿ ਇਮਤਿਆਜ਼ ਵਲੋਂ ਨਿਰਦੇਸ਼ਿਤ ਇਹ ਫਿਲਮ ਪੰਜਾਬ ਦੇ ਉੱਘੇ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਆਧਾਰਿਤ ਹੈ, ਜਿਸ ਦੀ 1988 ਵਿੱਚ 27 ਸਾਲ ਦੀ ਉਮਰ ਵਿੱਚ ਉਸ ਦੀ ਪਤਨੀ ਸਣੇ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਸੀ। ਅਪਰੈਲ 2024 ਵਿੱਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ‘ਅਮਰ ਸਿੰਘ ਚਮਕੀਲਾ’ ਇਮਤਿਆਜ਼ ਅਲੀ ਅਤੇ ਸਾਜਿਦ ਅਲੀ ਵੱਲੋਂ ਲਿਖੀ ਗਈ ਸੀ।