ਫ਼ਿਰੋਜ਼ਪੁਰ: ਅੱਠ ਮਹੀਨਿਆਂ ’ਚ 61 ਕਿਲੋ ਤੋਂ ਵੱਧ ਹੈਰੋਇਨ ਬਰਾਮਦ
ਬੀਐੱਸਐੱਫ ਨੇ ਫਿਰੋਜ਼ਪੁਰ ਸੈਕਟਰ ’ਚੋਂ ਅੱਠ ਮਹੀਨਿਆਂ ’ਚ 61 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ’ਚ ਬੀਐੱਸਐੱਫ ਦੀਆਂ ਵੱਖ-ਵੱਖ ਬਟਾਲੀਅਨਾਂ ਨੇ ਇਸ ਸਾਲ ਦੇ ਸ਼ੁਰੂ ਤੋਂ ਹੀ ਨਸ਼ਾ ਤਸਕਰਾਂ ਨੂੰ ਸਖਤ ਚੁਣੌਤੀ ਦਿੱਤੀ...
Advertisement
ਬੀਐੱਸਐੱਫ ਨੇ ਫਿਰੋਜ਼ਪੁਰ ਸੈਕਟਰ ’ਚੋਂ ਅੱਠ ਮਹੀਨਿਆਂ ’ਚ 61 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ’ਚ ਬੀਐੱਸਐੱਫ ਦੀਆਂ ਵੱਖ-ਵੱਖ ਬਟਾਲੀਅਨਾਂ ਨੇ ਇਸ ਸਾਲ ਦੇ ਸ਼ੁਰੂ ਤੋਂ ਹੀ ਨਸ਼ਾ ਤਸਕਰਾਂ ਨੂੰ ਸਖਤ ਚੁਣੌਤੀ ਦਿੱਤੀ ਅਤੇ ਡਰੋਨਾਂ ਰਾਹੀਂ ਕੀਤੀ ਜਾ ਰਹੀ ਹੈਰੋਇਨ ਤਸਕਰੀ ਰੋਕਣ ’ਚ ਸਫ਼ਲਤਾ ਹਾਸਲ ਕੀਤੀ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਅਗਸਤ ਤੱਕ ਦੀਆਂ ਕਾਰਵਾਈਆਂ ਦੌਰਾਨ 61.473 ਕਿੱਲੋ ਹੈਰੋਇਨ ਅਤੇ 2.775 ਕਿਲੋ ਅਫੀਮ ਸਣੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਤਸਕਰਾਂ ਕੋਲੋਂ 26 ਹਥਿਆਰ ਵੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਕਤ ਸਮੇਂ ਦੌਰਾਨ ਪਾਕਿਸਤਾਨ ਤੋਂ ਨਸ਼ਾ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ 54 ਪਾਕਿਸਤਾਨੀ ਡਰੋਨ ਵੀ ਡੇਗੇ ਗਏ ਹਨ। ਅਧਿਕਾਰੀਆਂ ਮੁਤਾਬਕ ਇਸੇ ਦੌਰਾਨ ਬੀਐੱਸਐੱਫ ਵੱਲੋਂ 38 ਭਾਰਤੀ ਤਸਕਰਾਂ ਤੋਂ ਇਲਾਵਾ 4 ਪਾਕਿਸਤਾਨੀ ਘੁਸਪੈਠੀਆਂ ਨੂੰ ਵੀ ਕਾਬੂ ਕੀਤਾ ਗਿਆ।
Advertisement
Advertisement
×