ਨਾਢਾ ਪਿੰਡ ਵਿੱਚ ਤੇਂਦੂਏ ਦਾ ਖ਼ੌਫ
ਪਿੰਡ ਨਾਢਾ ’ਚ ਤੇਂਦੂਏ ਨੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਤੇ ਚਾਰ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤੇਂਦੂਆ ਜੰਗਲ ’ਚ ਦਿਖਾਈ ਦਿੱਤਾ, ਜੋ ਲੋਕਾਂ ਵੱਲੋਂ ਰੌਲਾ ਪਾਉਣ ’ਤੇ ਨੇੜਲੇ ਜੰਗਲ ਵੱਲ ਭੱਜ...
Advertisement
ਪਿੰਡ ਨਾਢਾ ’ਚ ਤੇਂਦੂਏ ਨੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਤੇ ਚਾਰ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤੇਂਦੂਆ ਜੰਗਲ ’ਚ ਦਿਖਾਈ ਦਿੱਤਾ, ਜੋ ਲੋਕਾਂ ਵੱਲੋਂ ਰੌਲਾ ਪਾਉਣ ’ਤੇ ਨੇੜਲੇ ਜੰਗਲ ਵੱਲ ਭੱਜ ਗਿਆ। ਤੇਂਦੂਏ ਵੱਲੋਂ ਜ਼ਖ਼ਮੀ ਵਿਅਕਤੀ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ। ਤੇਂਦੂਆ ਦਿਖਾਈ ਦੇਣ ਕਾਰਨ ਪਿੰਡ ਵਾਸੀ ਖ਼ੌਫਜ਼ਦਾ ਹਨ ਤੇ ਉਨ੍ਹਾਂ ਨੂੰ ਰਾਤ ਵੇਲੇ ਡੰਡੇ-ਸੋਟੇ ਤੇ ਹੋਰ ਹਥਿਆਰ ਲੈ ਕੇ ਘਰੋਂ ਬਾਹਰ ਨਿਕਲਣਾ ਪੈਂਦਾ ਹੈ। ਇਸ ਤੋਂ ਇਲਾਵਾ ਪਿੰਡ ਨਾਢਾ ਤੋਂ ਥੋੜ੍ਹੀ ਦੂਰ ਪਿੰਡ ਮਦਨਪੁਰਾ ਦੇ ਟ੍ਰਿਬਿਊਨ ਮਿੱਤਰ ਵਿਹਾਰ ’ਚ ਲੋਕਾਂ ਨੂੰ ਦੋ ਵਾਰ ਤੇਂਦੂਆ ਦਿਖਾਈ ਦਿੱਤਾ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਤੇਦੂਏ ਤੋਂ ਲੋਕਾਂ ਦੀ ਰੱਖਿਆ ਲਈ ਕਾਰਵਾਈ ਕੀਤੀ ਜਾਵੇ।
Advertisement
Advertisement
×