ਅਮਰੀਕਾ ’ਚ ਫ਼ਤਿਹਗੜ੍ਹ ਛੰਨਾ ਦੇ ਪਿਓ-ਪੁੱਤ ਦੀ ਮੌਤ
ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਪਿੰਡ ਫ਼ਤਿਹਗੜ੍ਹ ਛੰਨਾ ਦੇ ਪਿਓ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਦੀਪ ਭਾਰਦਵਾਜ (35) ਤੇ ਪੁੱਤਰ ਅਯਾਂਸ਼ (7) ਵਜੋਂ ਹੋਈ ਹੈ। ਪ੍ਰਦੀਪ ਭਾਰਦਵਾਜ ਦੇ ਤਾਇਆ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਦੀਪ ਆਪਣੀ ਪਤਨੀ ਅੰਸ਼ੁਲਾ,...
Advertisement
ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਪਿੰਡ ਫ਼ਤਿਹਗੜ੍ਹ ਛੰਨਾ ਦੇ ਪਿਓ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਦੀਪ ਭਾਰਦਵਾਜ (35) ਤੇ ਪੁੱਤਰ ਅਯਾਂਸ਼ (7) ਵਜੋਂ ਹੋਈ ਹੈ। ਪ੍ਰਦੀਪ ਭਾਰਦਵਾਜ ਦੇ ਤਾਇਆ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਦੀਪ ਆਪਣੀ ਪਤਨੀ ਅੰਸ਼ੁਲਾ, ਪੁੱਤਰ ਅਤੇ ਦੋਸਤ ਨਾਲ ਬਰੈਂਪਟਨ (ਕੈਨੇਡਾ) ਵਿੱਚ ਘੁੰਮਣ ਅਤੇ ਵਿਆਹ ਦੀ ਵਰ੍ਹੇਗੰਢ ਮਨਾਉਣ ਤੋਂ ਬਾਅਦ ਅਮਰੀਕਾ ਸਥਿਤ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਪ੍ਰਦੀਪ ਭਾਰਦਵਾਜ ਅਤੇ ਉਸ ਦੇ ਪੁੱਤਰ ਅਯਾਂਸ਼ ਦੀ ਮੌਤ ਹੋ ਗਈ ਜਦੋਂ ਕਿ ਅੰਸ਼ੁਲਾ ਅਤੇ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਪ੍ਰਦੀਪ ਆਪਣੀ ਮਾਤਾ ਉਪਦੇਸ਼ ਰਾਣੀ ਨੂੰ ਨਾਲ ਅਮਰੀਕਾ ਲੈ ਗਿਆ ਸੀ।
Advertisement
Advertisement
×